ਨਵੀਂ ਦਿੱਲੀ:ਭਾਰਤ ਲਈ ਉੱਤਰ ਪ੍ਰਦੇਸ਼ ਤੋਂ ਉਸ ਵਕਤ ਵੱਡੀ ਖੁਸਖ਼ਬਰੀ ਆਈ ਜਦੋਂ ਵਾਰਾਣਸੀ ਸ਼ਹਿਰ ਨੂੰ ਸ਼ੁੱਕਰਵਾਰ ਨੂੰ ਸ਼ੰਘਾਈ (Shanghai Cooperation Organization) ਸਹਿਯੋਗ ਸੰਗਠਨ (SCO) ਦੀ ਪਹਿਲੀ 'ਸੱਭਿਆਚਾਰਕ ਅਤੇ ਸੈਰ-ਸਪਾਟਾ ਰਾਜਧਾਨੀ' (Varanasi became the capital) ਵਜੋਂ ਘੋਸ਼ਿਤ ਕੀਤਾ ਗਿਆ ਹੈ। SCO ਨੇਤਾਵਾਂ ਨੇ ਸਾਲ (SCO sumit 2022 ) 2022-23 ਲਈ ਵਾਰਾਣਸੀ ਨੂੰ ਗਰੁੱਪ ਦੀ ਪਹਿਲੀ 'ਸੈਰ-ਸਪਾਟਾ (tourism ) ਅਤੇ ਸੱਭਿਆਚਾਰਕ ਰਾਜਧਾਨੀ' ਵਜੋਂ ਸਮਰਥਨ ਦਿੱਤਾ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੀਡੀਆ ਬ੍ਰੀਫਿੰਗ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਸ਼ਹਿਰ ਵਿੱਚ ਐਸਸੀਓ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ।
ਸੰਬੋਧਨ ਦੌਰਾਨ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਉਣ ਵਾਲੇ 2022-23 ਦੌਰਾਨ ਵਾਰਾਣਸੀ ਨੂੰ ਐਸਸੀਓ ਸੈਰ ਸਪਾਟਾ ਅਤੇ ਸੱਭਿਆਚਾਰਕ (Tourism and cultural capital) ਰਾਜਧਾਨੀ ਵਜੋਂ ਮਾਨਤਾ ਦੇਣ ਲਈ ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਖੇਤਰ ਦਰਮਿਆਨ ਵਧੇਰੇ ਸੱਭਿਆਚਾਰਕ ਅਤੇ ਲੋਕਾਂ-ਦਰ-ਲੋਕ ਸਬੰਧਾਂ ਦੇ ਦਰਵਾਜ਼ੇ ਖੋਲ੍ਹਦਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਵਾਰਾਣਸੀ ਨੂੰ ਮਿਲੀ ਇਸ ਮਾਨਤਾ ਦਾ ਜਸ਼ਨ ਮਨਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੇਂਦਰ ਦੇ ਸਹਿਯੋਗ ਨਾਲ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।