ਵਡੋਦਰਾ :ਇੱਥੇ ਸ਼ਹਿਰੀ ਖੇਤਰ ਦੇ ਵਾਰਡ ਨੰਬਰ 12 ਵਿੱਚ ਇੱਕ ਸਵੀਪਰ ਨੂੰ 16.50 ਕਰੋੜ ਰੁਪਏ ਦੇ ਬਕਾਏ ਦਾ ਨੋਟਿਸ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਵੀਪਰ ਦਾ ਬੈਂਕ ਖਾਤਾ ਵੀ ਨਹੀਂ ਹੈ। ਪੰਜਾਬ ਨੈਸ਼ਨਲ ਬੈਂਕ ਵੱਲੋਂ ਸ਼ਾਂਤੀ ਲਾਲ ਸੋਲੰਕੀ ਨੂੰ 4 ਮਾਰਚ, 2023 ਨੂੰ 16.50 ਕਰੋੜ ਰੁਪਏ ਦੀ ਅਦਾਇਗੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ਾਂਤੀਲਾਲ ਸੋਲੰਕੀ ਅਤੇ ਉਸਦੀ ਪਤਨੀ ਜਸ਼ੀਬੇਨ ਨਾਲ ਵਡੋਦਰਾ ਸ਼ਹਿਰ ਦੇ ਪੂਰਬੀ ਕਿਨਾਰੇ 'ਤੇ ਅਜਵਾ ਰੋਡ 'ਤੇ ਰਾਜ ਲਕਸ਼ਮੀ ਸੁਸਾਇਟੀ ਵਿੱਚ ਰਹਿੰਦਾ ਹੈ। ਇਸ ਪਰਿਵਾਰ ਦਾ ਮੁਖੀ ਸ਼ਾਂਤੀਲਾਲ ਵਡੋਦਰਾ ਨਗਰ ਨਿਗਮ ਦੇ ਵਾਰਡ ਨੰਬਰ 12 ਵਿੱਚ ਸਵੀਪਰ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।
ਪੰਜਾਬ ਨੈਸ਼ਨਲ ਬੈਂਕ ਵੱਲੋਂ 16.50 ਕਰੋੜ ਰੁਪਏ ਦੇ ਬਕਾਏ ਦੀ ਵਸੂਲੀ ਲਈ ਕਾਰਜਕਾਰੀ ਮੈਜਿਸਟ੍ਰੇਟ ਦਫ਼ਤਰ ਵਡੋਦਰਾ ਸਿਟੀ ਈਸਟ ਵੱਲੋਂ ਸ਼ਾਂਤੀ ਲਾਲ ਸੋਲੰਕੀ ਨੂੰ 4 ਮਾਰਚ, 2023 ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਕਰਕੇ ਪਰਿਵਾਰ ਦੀ ਨੀਂਦ ਉੱਡ ਗਈ ਹੈ। ਸ਼ਾਂਤੀਲਾਲ ਸੋਲੰਕੀ ਜੋ ਕਿ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਸਵੀਪਰ ਦਾ ਕੰਮ ਕਰਦੇ ਹਨ, ਨੂੰ ਆਪਣੇ 10 ਲੱਖ ਦੇ ਮਕਾਨ ਦੇ ਬਦਲੇ 16 ਕਰੋੜ ਰੁਪਏ ਤੋਂ ਵੱਧ ਦਾ ਨੋਟਿਸ ਮਿਲਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨੋਟਿਸ ਮਿਲਣ ਤੋਂ ਬਾਅਦ ਰਿਸ਼ਤੇਦਾਰ ਕਾਫੀ ਚਿੰਤਤ ਹੋ ਗਏ ਅਤੇ ਨੋਟਿਸ ਵਿੱਚ ਉਨ੍ਹਾਂ ਨੂੰ 4 ਮਈ ਤੱਕ ਪੂਰੀ ਰਕਮ ਅਦਾ ਕਰਨ ਦੀ ਹਦਾਇਤ ਕੀਤੀ ਗਈ ਹੈ। ਰਕਮ ਨਾ ਦੇਣ 'ਤੇ ਜਾਇਦਾਦ ਨੂੰ ਸੀਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਪਰਿਵਾਰ ਨੇ ਦਫ਼ਤਰ ਜਾ ਕੇ ਗੱਲ ਕੀਤੀ। ਪਰ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਅਤੇ ਆਖਰਕਾਰ ਉਨ੍ਹਾਂ ਨੇ ਵਿਧਾਇਕ ਦਾ ਸਹਾਰਾ ਲਿਆ।