ਪੰਜਾਬ

punjab

ETV Bharat / bharat

vaccination: 84 ਲੱਖ ਤੋਂ ਜਿਆਦਾ ਲੋਕਾਂ ਨੂੰ ਲੱਗੀ ਵੈਕਸੀਨ ਬਣਿਆ ਰਿਕਾਰਡ, PM ਨੇ ਕਿਹਾ- Well done India! - cowin.gov.in

ਯੋਗ ਦਿਵਸ ਯਾਨੀ 21 ਜੂਨ ਨੂੰ ਕੋਰੋਨਾ ਟੀਕਾਕਰਨ ਨੂੰ ਲੈ ਕੇ ਭਾਰਤ ਨੇ ਰਿਕਾਰਡ ਬਣਾ ਦਿੱਤਾ। ਕੋਵਿਨ ਵੈੱਬਸਾਈਟ ਤੇ ਉਪਲੱਬਧ ਅੰਕੜਿਆ ਮੁਤਾਬਿਕ 84 ਲੱਖ ਤੋਂ ਜਿਆਦਾ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਤੋਂ ਬਹੁਤ ਹੀ ਉਤਸ਼ਾਹਿਤ ਦਿਖੇ। ਉਨ੍ਹਾਂ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। 18-44 ਸਾਲ ਵਾਲੇ ਬਿਨਾਂ ਸਲੋਟ ਬੁੱਕ ਕੀਤੇ ਹੀ ਟੀਕਾ ਕੇਂਦਰ ’ਤੇ ਜਾ ਕੇ ਟੀਕਾ ਲੈ ਸਕਦੇ ਹਨ।

vaccination: 84 ਲੱਖ ਤੋਂ ਜਿਆਦਾ ਲੋਕਾਂ ਨੂੰ ਲੱਗੀ ਵੈਕਸੀਨ ਬਣਿਆ ਰਿਕਾਰਡ, PM ਨੇ ਕਿਹਾ- Well done India!
vaccination: 84 ਲੱਖ ਤੋਂ ਜਿਆਦਾ ਲੋਕਾਂ ਨੂੰ ਲੱਗੀ ਵੈਕਸੀਨ ਬਣਿਆ ਰਿਕਾਰਡ, PM ਨੇ ਕਿਹਾ- Well done India!

By

Published : Jun 22, 2021, 1:38 PM IST

ਹੈਦਰਾਬਾਦ: ਸੋਮਵਾਰ 21 ਜੂਨ ਤੋਂ ਦੇਸ਼ ਚ 18 ਸਾਲ ਤੋਂ ਜਿਆਦਾ ਉਮਰ ਦੇ ਹਰ ਨਾਗਰਿਕ ਦੇ ਲਈ ਮੁਫਤ ਕੋਵਿਡ-19 ਟੀਕਾਕਰਣ ਅਭਿਆਨ ਦਾ ਆਗਾਜ ਹੋ ਗਿਆ ਹੈ। ਜਿਸਦੇ ਤਹਿਤ ਪਹਿਲੇ ਹੀ ਦਿਨ ਰਿਕਾਰਡਤੋੜ ਟੀਕਾਕਰਣ ਹੋਇਆ। cowin.gov.in ਤੇ ਦਿੱਤੀ ਗਈ ਜਾਣਕਾਰੀ (ਸੋਮਵਾਰ ਦੀ ਰਾਤ 10.40 ਵਜੇ ਤੱਕ ਉਪਲੱਬਧ ਅੰਕੜੇ) ਦੇ ਮੁਤਾਬਿਕ ਦੇਸ਼ਭਰ ਚ 84.07 ਲੱਖ ਲੋਕਾਂ ਨੂੰ ਵੈਕਸੀਨ ਦੀ ਡੋਜ ਦਿੱਤੀ ਗਈ ਹੈ।

vaccination: 84 ਲੱਖ ਤੋਂ ਜਿਆਦਾ ਲੋਕਾਂ ਨੂੰ ਲੱਗੀ ਵੈਕਸੀਨ ਬਣਿਆ ਰਿਕਾਰਡ, PM ਨੇ ਕਿਹਾ- Well done India!

ਪੀਐੱਮ ਮੋਦੀ ਨੇ ਰਿਕਾਰਡ ਵੈਕਸੀਨੇਸ਼ਨ ਹੋਣ ਤੇ ਟਵਿੱਟ ਕਰ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਨੇ ਲਿਖਿਆ ਹੈ ਕਿ ਅੱਜ ਦੀ ਰਿਕਾਰਡਤੋੜ ਟੀਕਾਕਰਣ ਖੁਸ਼ੀ ਦੀ ਗੱਲ ਹੈ। COVID-19 ਤੋਂ ਲੜਣ ਦੇ ਲਈ ਵੈਕਸੀਨ ਸਾਡਾ ਸਭ ਤੋਂ ਮਜ਼ਬੂਤ ਹਥਿਆਰ ਬਣਿਆ ਹੋਇਆ ਹੈ।

ਪੀਐੱਮ ਮੋਦੀ ਨੇ ਕਿਹਾ ਕਿ, ਉਨ੍ਹਾਂ ਸਾਰਿਆ ਨੂੰ ਵਧਾਈ ਜਿਨ੍ਹਾਂ ਨੇ ਟੀਕਾ ਲਗਾਇਆ ਅਤੇ ਸਾਰੇ ਫਰੰਟ ਲਾਈਨ ਦੇ ਯੋਧਿਆ ਨੂੰ ਵਧਾਈ ਜਿਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਇੰਨ੍ਹੇ ਸਾਰੇ ਨਾਗਰਿਕਾਂ ਨੂੰ ਟੀਕਾ ਮਿਲ ਸਕੇ।

10 ਵਜੇ ਤੱਕ 84,07,420 ਲੋਕਾਂ ਦਾ ਹੋਇਆ ਟੀਕਾਕਰਨ

cowin.gov.in ਤੇ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਰਿਹਾ ਹੈ। ਜਿਸ ਦੇ ਮੁਤਾਬਿਕ ਸੋਮਵਾਰ 21 ਜੂਨ ਨੂੰ 84,07,420 ਲੋਕਾਂ ਨੂੰ ਵੈਕਸੀਨ ਦਿੱਤੀ ਗਈ। ਇਹ ਅੰਕੜੇ ਰਾਤ 10.40 ਵਜੇ ਤੱਕ ਦੇ ਹੈ। ਦੇਸ਼ ਚ ਜਦੋਂ ਤੋਂ ਕੋਵਿਡ-19 ਟੀਕਾਕਰਣ ਅਭਿਆਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਇੱਕ ਦਿਨ ਚ ਸਭ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਟੀਕਾ ਲੱਗਿਆ ਹੈ।

ਐਮਪੀ, ਕਰਨਾਟਕ ਅਤੇ ਯੂਪੀ ਚ ਸਭ ਤੋਂ ਜਿਆਦਾ ਟੀਕੇ ਲੱਗੇ

ਰਾਤ 10.40 ਵਜੇ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਸੋਮਵਾਰ ਨੂੰ ਇੱਕ ਦਿਨ ’ਚ ਸਭ ਤੋਂ ਜਿਆਦਾ ਡੋਜ ਦੇਣ ਦੇ ਮਾਮਲਿਆ ਚ ਮੱਧ ਪ੍ਰਦੇਸ਼ ਪਹਿਲੇ ਸਥਾਨ ’ਤੇ ਰਿਹਾ ਜਿੱਥੇ ਸਭ ਤੋਂ ਜਿਆਦਾ 16,41,042 ਟੀਕੇ ਲਗਾਏ ਗਏ ਹਨ। ਦੂਜੇ ਨੰਬਰ ’ਤੇ ਕਰਨਾਟਕ (11,00,517) ਅਤੇ ਤੀਜੇ ਸਥਾਨ ’ਤੇ ਉੱਤਰ ਪ੍ਰਦੇਸ਼ (7,04,955) ਰਿਹਾ। ਇਸ ਤੋਂ ਬਾਅਦ 4 ਲੱਖ ਤੋਂ ਜਿਆਦਾ ਡੋਜ ਲਗਾਉਣ ਵਾਲੇ ਰਾਜ ਬਿਹਾਰ (4,23,728), ਗੁਜਰਾਤ (4,86,789), ਹਰਿਆਣਾ (4,50,232), ਰਾਜਸਥਾਨ (4,09,609) ਰਹੇ।

ਐਤਵਾਰ ਨੂੰ 30 ਲੱਖ ਤੋਂ ਜਿਆਦਾ ਲੋਕਾਂ ਦਾ ਹੋਇਆ ਵੈਕਸੀਨੇਸ਼ਨ

ਕੇਂਦਰੀ ਸਿਹਤ ਅਤੇ ਪਰਿਵਾਰ ਨਿਯੋਜਨ ਮੰਤਰਾਲੇ ਦੁਆਰਾ ਸੋਮਵਾਰ 21 ਜੂਨ ਸਵੇਰ 7 ਵਜੇ ਤੱਕ ਦੇ ਅੰਕੜੇ ਦੇ ਮੁਤਾਬਿਕ, ਬੀਤੇ 24 ਘੰਟੇ (ਐਤਵਾਰ) ਚ ਦੇਸ਼ਭਰ ਚ 30,39,996 ਲੋਕਾਂ ਨੂੰ ਟੀਕਾ ਲੱਗਿਆ। ਇਨ੍ਹਾਂ ਚ 27,62,051 ਪਹਿਲੀ ਅਤੇ 5,12,95,124 ਦੂਜੇ ਡੋਜ ਲੱਗੀ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆ ਮੁਤਾਬਿਕ ਸੋਮਵਾਰ ਸਵੇਰ 7 ਵਜੇ ਤੱਕ ਦੇਸ਼ ਚ 28,00,36,898 ਡੋਜ ਦਿੱਤੀ ਗਈ। ਇਨ੍ਹਾਂ ਚ 22,87,41,774 ਪਹਿਲੀ ਅਤੇ 5,12,95,124 ਦੂਜੀ ਡੋਜ ਦੇ ਤੌਰ ’ਚ ਦਿੱਤੀ ਗਈ।

16 ਜਨਵਰੀ ਤੋਂ ਸ਼ੁਰੂ ਹੋਇਆ ਸੀ ਟੀਕਾਕਰਨ

ਭਾਰਤ ਚ ਕੋਵਿਡ-19 ਟੀਕਾਕਰਨ ਅਭਿਆਨ 16 ਜਨਵਰੀ 2021 ਤੋਂ ਸ਼ੁਰੂ ਹੋਇਆ ਸੀ। ਜਿਸਦੇ ਤਹਿਤ ਸਭ ਤੋਂ ਪਹਿਲੇ ਡਾਕਟਰਾਂ, ਮੈਡੀਕਲ ਸਟਾਫ ਅਤੇ ਹੋਰ ਸਿਹਤ ਕਰਮੀਆਂ ਦੇ ਨਾਲ ਫਰੰਟ ਲਾਈਨ ਵਰਕਸ ਨੂੰ ਟੀਕਾਕਰਨ ਲਈ ਪਹਿਲ ਕੀਤੀ। ਇਸ ਤੋਂ ਬਾਅਦ 1 ਮਾਰਚ ਤੋਂ 60 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਦੇ ਲਈ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਗਿਆ।

ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਜਿਆਦਾ ਉਮਰ ਦੇ ਹਰ ਨਾਗਰਿਕ ਦੇ ਟੀਕਾਰਣ ਦਾ ਐਲਾਨ ਕਰ ਦਿੱਤਾ ਅਤੇ ਇਸਦੀ ਜਿੰਮੇਦਾਰੀ ਰਾਜਾਂ ਨੂੰ ਦਿੱਤੀ ਗਈ। ਪਰ ਕਈ ਰਾਜ ਟੀਕਿਆਂ ਦੀ ਕਮੀ ਦਾ ਹਵਾਲਾ ਦੇ ਕੇ ਤੈਅ ਸਮੇਂ ਤੇ ਅਭਿਆਨ ਸ਼ੁਰੂ ਨਹੀਂ ਕਰ ਪਾਏ। ਟੀਕਿਆ ਦੀ ਕਮੀ ਨੂੰ ਲੈ ਕੇ ਸਿਆਸਤ ਵੀ ਖੂਬ ਹੋਈ। ਕੁਝ ਰਾਜਾਂ ਦੇ ਮੁਤਾਬਿਕ ਦੇਸ਼ ਦੀ ਵੈਕਸੀਨ ਨਿਰਮਾਤਾ ਕੰਪਨੀਆਂ ਨੇ ਰਾਜਾਂ ਨੂੰ ਟੀਕਿਆਂ ਦੀ ਸਪਲਾਈ ਚ ਅਸਮਰਥਤਾ ਜਤਾਈ ਹੈ। ਉੱਥੇ ਹੀ ਵੈਕਸੀਨ ਦੇ ਲਈ ਗਲੋਬਲ ਟੇਂਡਰ ਪਾਉਣ ਵਾਲੇ ਰਾਜਾਂ ਨੂੰ ਵੀ ਵੈਕਸਨੀ ਨਹੀਂ ਮਿਲ ਪਾਈ। ਵੈਕਸੀਨ ਦੀ ਕਮੀ ਨੂੰ ਲੈ ਕੇ ਕੇਂਦਰ ਸਰਕਾਰ ਲਗਤਾਰਾ ਵਿਰੋਧ ਝੇਲ ਰਹੀ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ।

ਕੇਂਦਰ ਨੇ ਲਈ ਟੀਕਾਕਰਨ ਦੀ ਜਿੰਮੇਦਾਰੀ

ਬੀਤੀ 7 ਜੂਨ ਨੂੰ ਪੀਐੱਮ ਮੋਦੀ ਨੇ 21 ਜੂਨ ਤੋਂ 18 ਸਾਲ ਤੋਂ ਜਿਆਦਾ ਦੇ ਹਰ ਨਾਗਰਿਕ ਨੂੰ ਮੁਫਤ ਵੈਕਸੀਨ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ। ਇਸ ਅਭਿਆਨ ਦੇ ਤਹਿਤ ਮੁਫਤ ਟੀਕਾਕਰਣ ਕੇਂਦਰ ਸਰਕਾਰ ਦੀ ਜਿੰਮੇਦਾਰੀ ਹੋਵੇਗੀ। ਰਾਜਾਂ ਨੂੰ ਵੈਕਸੀਨ ਨਹੀਂ ਖਰੀਦਣੀ ਪਵੇਗੀ। ਨਾਲ ਹੀ ਨਿੱਜੀ ਹਸਪਤਾਲਾਂ ਦੇ ਲਈ ਵੀ ਵੈਕਸੀਨ ਦਾ 25 ਫੀਸਦ ਕੋਟੇ ਨੂੰ ਉਵੇਂ ਹੀ ਰੱਖਣ ਦੇ ਲਈ ਵੈਕਸੀਨੇਸ਼ਨ ਦਾ ਸਰਵਿਸ ਚਾਰਜ ਤੈਅ ਕਰ ਦਿੱਤਾ ਗਿਆ। ਸਰਕਾਰ ਦੇ ਆਦੇਸ਼ ਦੇ ਮੁਤਾਬਿਕ ਕੋਈ ਵੀ ਨਿੱਜੀ ਹਸਪਤਾਲ ਵੈਕਸੀਨ ਲਗਾਉਣ ਦੇ ਬਦਲੇ ਵੈਕਸੀਨ ਦੇ ਰੇਟ ਤੋਂ ਇਲਾਵਾ 150 ਰੁਪਏ ਸਰਵਿਸ ਚਾਰਜ ਤੋਂ ਜਿਆਦਾ ਨਹੀਂ ਵਸੂਲ ਸਕਦਾ ਹੈ।

ਇਹ ਵੀ ਪੜ੍ਹੋ:COVID-19:ਭਾਰਤ 'ਚ 42,640 ਕੋਰੋਨਾ ਦੇ ਨਵੇਂ ਮਾਮਲੇ,ਤਿੰਨ ਮਹੀਨਿਆਂ 'ਚ ਸਭ ਤੋਂ ਘੱਟ ਮਾਮਲੇ

ABOUT THE AUTHOR

...view details