ਚੰਡੀਗੜ੍ਹ: ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦਾ ਅੱਜ 71ਵਾਂ ਜਨਮ ਦਿਨ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ (Social media) 'ਤੇ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਕੁਝ ਸੂਬਿਆਂ ਵਲੋਂ ਵੱਧ ਤੋਂ ਵੱਧ ਵੈਕਸੀਨੇਸ਼ਨ (Vaccination) ਲਗਾਈ ਜਾ ਰਹੀ ਹੈ। ਇਸ ਮਾਮਲੇ ਵਿਚ ਸੂਬਿਆਂ ਵਿਚ ਹੋੜ ਲੱਗੀ ਹੋਈ ਹੈ ਕਿ ਕਿਹੜਾ ਸੂਬਾ ਜ਼ਿਆਦਾ ਵੈਕਸੀਨੇਸ਼ਨ ਲਗਾਉਂਦਾ ਹੈ।
ਪਰ ਇਥੇ ਹੀ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਵੈਕਸੀਨੇਸ਼ਨ ਸਿਰਫ ਇਸੇ ਦਿਨ ਲਈ ਬਚਾ ਕੇ ਰੱਖੀ ਗਈ ਸੀ ? ਇਨ੍ਹਾਂ ਸੂਬਿਆਂ ਵਲੋਂ ਸਿਰਫ ਅੱਜ ਦੇ ਹੀ ਦਿਨ ਨੂੰ ਕਿਉਂ ਚੁਣਿਆ ਗਿਆ? ਜੇ ਇਸ ਤਰੀਕੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ (Vaccination) ਦੀ ਡੋਜ਼ ਦਿੱਤੀ ਜਾ ਸਕਦੀ ਹੈ, ਜੇ ਦਿੱਤੀ ਜਾ ਸਕਦੀ ਹੈ ਤਾਂ ਇਹ ਪਹਿਲਾਂ ਹੀ ਕਿਉਂ ਨਹੀਂ ਲਗਾਈ ਗਈ। ਸੂਬਿਆਂ ਵਲੋਂ ਜੇ ਇੰਨੀ ਸਪੀਡ ਵਿਚ ਵੈਕਸੀਨੇਸ਼ਨ ਕੀਤੀ ਜਾ ਸਕਦੀ ਸੀ ਤਾਂ ਅੱਜ ਦੇ ਦਿਨ ਦੀ ਹੀ ਉਡੀਕ ਕਿਉਂ ਕੀਤੀ ਗਈ।
'ਪੀ.ਐਮ. ਮੋਦੀ ਬਰਥਡੇਅ' 'ਤੇ ਹੋ ਰਹੀ ਵੈਕਸੀਨੇਸ਼ਨ 'ਤੇ ਉਠ ਰਹੇ ਕਈ ਸਵਾਲ
ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਕੋਲ ਵੈਕਸੀਨੇਸ਼ਨ ਦਾ ਇੰਨਾ ਸਟਾਕ ਕਿਵੇਂ ਆਇਆ। ਗੈਰ ਭਾਜਪਾ ਦੀ ਅਗਵਾਈ ਵਾਲੇ ਸੂਬੇ ਵੈਕਸੀਨੇਸ਼ਨ ਦੀ ਘਾਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਸੂਚਿਤ ਕਰਦੇ ਰਹੇ ਪਰ ਉਨ੍ਹਾਂ ਨੂੰ ਵੈਕਸੀਨ ਨਹੀਂ ਦਿੱਤੀ ਗਈ। ਗੈਰ ਭਾਜਪਾਈ ਸੂਬਿਆਂ ਨਾਲ ਇਹ ਵਿਤਕਰਾ ਕਿਉਂ ਕੀਤਾ ਗਿਆ? ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਵਲੋਂ ਸੋਸ਼ਲ ਮੀਡੀਆ 'ਤੇ ਖੁਦ ਦੀ ਪਿੱਠ ਥਾਪੜੀ ਜਾ ਰਹੀ ਹੈ ਕਿ ਉਨ੍ਹਾਂ ਦੇ ਸੂਬੇ ਵਲੋਂ ਇੰਨੇ ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਜਦੋਂ ਕੋਰੋਨਾ ਵਾਇਰਸ (Corona Virus) ਕਾਰਣ ਦਿੱਲੀ ਵਿਚ ਹਾਹਾਕਾਰ ਮਚਿਆ ਹੋਇਆ ਸੀ ਉਥੇ ਆਕਸੀਜਨ (Oxygen) ਨੂੰ ਲੈ ਕੇ ਲੋਕ ਦਰ-ਦਰ ਭਟਕ ਰਹੇ ਸਨ। ਦਿੱਲੀ ਸਰਕਾਰ ਅਤੇ ਹੋਰ ਸੰਸਥਾਵਾਂ ਵਲੋਂ ਮਿਲ ਕੇ ਇਸ ਸੰਕਟ ਨਾਲ ਸਿੱਝਣ ਦੀ ਪੂਰੀ ਵਾਹ ਲਗਾਈ ਗਈ। ਆਕਸੀਜਨ ਕੰਸੰਟ੍ਰੇਟਰ (Oxygen concentrator) ਵਿਦੇਸ਼ਾਂ ਤੋਂ ਅਤੇ ਆਕਸੀਜਨ ਸਿਲੰਡਰ (Oxygen cylinder) ਹੋਰਨਾ ਸੂਬਿਆਂ ਤੋਂ ਮੰਗਵਾਏ ਗਏ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਸ ਦੇ ਬਾਵਜੂਦ ਕਈ ਲੋਕਾਂ ਦੀ ਮੌਤ ਹੋ ਗਈ। ਹਸਪਤਾਲਾਂ ਵਿਚ ਡਾਕਟਰਾਂ ਅਤੇ ਹੋਰ ਮੈਡੀਕਲ ਮੁਲਾਜ਼ਮਾਂ ਵਲੋਂ ਕਈ-ਕਈ ਘੰਟੇ ਤੱਕ ਮਰੀਜ਼ਾਂ ਦੀ ਦੇਖਭਾਲ ਕੀਤੀ ਗਈ। ਸ਼ਮਸ਼ਾਨਘਾਟਾਂ ਵਿਚ ਮੁਰਦਾ ਵਿਅਕਤੀ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਈ-ਕਈ ਘੰਟਿਆਂ ਤੱਕ ਆਪਣੇ ਮ੍ਰਿਤਕ ਰਿਸ਼ਤੇਦਾਰ ਦੇ ਸਿਰਫ ਸੰਸਕਾਰ ਲਈ ਉਡੀਕ ਕਰਨੀ ਪਈ।
ਇਹ ਵੀ ਪੜ੍ਹੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿਚ ਹੈ 'ਬੇਰੋਜ਼ਗਾਰੀ ਦਿਵਸ'