ਚਮੋਲੀ : ਵਿਸ਼ਵ ਪ੍ਰਸਿੱਧ ਤੇ ਵਿਸ਼ਵ ਧਰੋਹਰ ਫੁੱਲਾਂ ਦੀ ਘਾਟੀ (Valley of Flowers) ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਕੁਦਰਤ ਪ੍ਰੇਮੀਆਂ ਲਈ ਇਹ ਥਾਂ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਪਿਛਲੇ ਸਾਲ, ਫੁੱਲਾਂ ਦੀ ਘਾਟੀ 15 ਅਗਸਤ ਨੂੰ ਖੋਲ੍ਹ ਦਿੱਤੀ ਗਈ ਸੀ, ਪਰ ਇਸ ਵਾਰ ਇਹ 45 ਦਿਨਾਂ ਪਹਿਲਾਂ ਹੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ।
ਫੁੱਲਾਂ ਦੇ ਨਾਲ ਹੋਣਗੇ ਜੰਗਲੀ ਜੀਵਾਂ ਦੇ ਦੀਦਾਰ
ਵੈਲੀ ਆਫ ਫਲਾਵਰਸ ਨੂੰ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਚਲਦੇ 15 ਅਗਸਤ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ। ਪਿਛਲੇ ਸਾਲ ਦੇਸ਼ ਤੇ ਵਿਦੇਸ਼ ਤੋਂ ਤਕਰੀਬਨ 942 ਸੈਲਾਨੀਆਂ ਨੇ ਫੁੱਲਾਂ ਦੀ ਘਾਟੀ ਦਾ ਦੀਦਾਰ ਕੀਤਾ ਸੀ, ਪਰ ਇਸ ਸਾਲ ਘਾਟੀ ਪਿਛਲੇ ਸਾਲ ਨਾਲੋਂ 45 ਦਿਨ ਪਹਿਲਾਂ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਇਸ ਲਈ, ਸੈਰ-ਸਪਾਟਾ ਵਿਭਾਗ ਸੈਲਾਨੀਆਂ ਦੀ ਆਵਾਜਾਈ ਵਿੱਚ ਵਾਧੇ ਦੀ ਉਮੀਦ ਕਰਦਾ ਹੈ। ਘਾਟੀ ਨੂੰ ਦੇਖਣ ਲਈ ਪਹੁੰਚਣ ਵਾਲੇ ਸੈਲਾਨੀ ਨਾਂ ਮਹਿਜ਼ ਰੰਗੀਨ ਫੁੱਲ ਵੇਖਣਗੇ, ਬਲਕਿ ਘਾਟੀ ਵਿੱਚ ਮੌਜੂਦ ਜੰਗਲੀ ਜੀਵਾਂ ਦੀਆਂ ਦੁਰਲੱਭ ਪ੍ਰਜਾਤੀਆਂ ਨੂੰ ਵੀ ਵੇਖ ਸਕਣਗੇ।
ਫੁੱਟਪਾਥਾਂ ਤੇ ਪੁਲ੍ਹਾਂ ਦੀ ਮੁਰਮੰਤ
ਨੰਦਾ ਦੇਵੀ ਬਾਇਓਸਪਿਅਰ (Nanda Devi Biosphere) ਦੇ ਨਿਰਦੇਸ਼ਕ ਅਮਿਤ ਕੰਵਰ ਦਾ ਕਹਿਣਾ ਹੈ ਕਿ ਉੱਚ ਪੱਧਰੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੈਲਾਨੀਆਂ ਲਈ ਫੁੱਲਾਂ ਦੀ ਘਾਟੀ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਤਿੰਨ ਦਿਨਾਂ ਲਈ ਵਾਦੀ ਦੇ ਦੌਰੇ 'ਤੇ ਗਏ ਸਨ ਤੇ ਇਥੇ ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਘਾਟੀ 'ਚ ਫੁੱਟਪਾਥਾਂ ਤੇ ਪੈਦਲ ਪੁਲ੍ਹਾਂ ਦੀ ਮੁਰੰਮਤ ਦਾ ਕੰਮ 1 ਜੂਨ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਸੀ।
ਰੈਪਿਡ ਐਂਟੀਜੇਨ ਅਤੇ RT-PCR ਰਿਪੋਰਟ ਲਾਜ਼ਮੀ
ਅਮਿਤ ਕੰਵਰ ਨੇ ਕਿਹਾ ਕਿ ਕੋਵਿਡ -19 ਦੇ ਨਿਯਮਾਂ ਦੇ ਨਾਲ ਦੂਜੇ ਸੂਬੇ ਦੇ ਸੈਲਾਨੀ ਵੀ ਫੁੱਲਾਂ ਦੀ ਘਾਟੀ ਨੂੰ ਵੇਖਣ ਆ ਸਕਦੇ ਹਨ। ਬਸ਼ਰਤੇ ਕਿ ਉਨ੍ਹਾਂ ਕੋਲ ਰੈਪਿਡ ਐਂਟੀਜੇਨ ਅਤੇ (RT-PCR)ਆਰ ਟੀ-ਪੀਸੀਆਰ ਟੈਸਟ ਦੀ 72 ਘੰਟਿਆਂ ਤੋਂ ਪਹਿਲਾਂ ਦੀ ਨੈਗਟਿਵ ਰਿਪੋਰਟ ਹੋਣਾ ਲਾਜ਼ਮੀ ਹੈ।
ਜਾਣੋਂ ਫੁੱਲਾਂ ਦੀ ਘਾਟੀ ਦੇ ਬਾਰੇ
ਫੁੱਲਾਂ ਦੀ ਘਾਟੀ ਇੱਕ ਰਾਸ਼ਟਰੀ ਨੈਸ਼ਨਲ ਪਾਰਕ ਦਾ ਨਾਂਅ ਹੈ, ਜਿਸ ਨੂੰ ਅੰਗ੍ਰੇਜ਼ੀ ਵਿੱਚ ਵੈਲੀ ਆਫ ਫਲਾਵਰਸ ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਉੱਤਰਾਖੰਡ ਸੂਬੇ ਦੇ ਗੜਵਾਲ ਖੇਤਰ, ਚਮੋਲੀ ਜ਼ਿਲ੍ਹੇ 'ਚ ਹੈ। ਫੁੱਲਾਂ ਦੀ ਇਹ ਘਾਟੀ ਨੰਦਾ ਦੇਵੀ ਨੈਸ਼ਨਲ ਪਾਰਕ ਦਾ ਇੱਕ ਹਿੱਸਾ ਹੈ। ਵਿਸ਼ਵ ਸੰਗਠਨ (ਯੂਨੈਸਕੋ) ਵੱਲੋਂ ਇਸ਼ 1982 'ਚ ਨੰਦਾ ਨੰਦਾ ਦੇਵੀ ਨੈਸ਼ਨਲ ਪਾਰਕ ਦੇ ਇੱਕ ਹਿੱਸੇ ਵਜੋਂ ਵਿਸ਼ਵ ਵਿਰਾਸਤ ਐਲਾਨਿਆ ਗਿਆ ਸੀ।