ਪੰਜਾਬ

punjab

ETV Bharat / bharat

ਉੱਤਰਾਖੰਡ ਦੇ ਸਾਬਕਾ CM ਨੇ ਫਟੀ ਜੀਨਸ 'ਤੇ ਫਿਰ ਦਿੱਤਾ ਵਿਵਾਦਿਤ ਬਿਆਨ - ਫਟੀ ਜੀਨਸ ਪਹਿਨਣਾ ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼ ਹੈ।

ਸਾਬਕਾ ਮੁੱਖ ਮੰਤਰੀ ਅਤੇ ਗੜ੍ਹਵਾਲ ਤੋਂ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ ਫਟੇ ਜੀਨਸ ਉੱਤੇ ਇੱਕ ਵਾਰ ਫਿਰ ਬਿਆਨ ਦਿੱਤਾ ਹੈ। ਤੀਰਥ ਸਿੰਘ ਰਾਵਤ ਨੇ ਕਿਹਾ ਕਿ "ਫਟੀ ਜੀਨਸ ਪਹਿਨਣਾ ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਭਾਰਤੀ ਸੱਭਿਆਚਾਰ ਨੂੰ ਪਤਨ ਵੱਲ ਲੈ ਕੇ ਜਾ ਰਿਹਾ ਹੈ।"

Uttarakhand former cm and Mp tirath singh rawat again given the statement on ripped jeans
ਉੱਤਰਾਖੰਡ ਦੇ ਸਾਬਕਾ CM ਅਤੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ ਫਟੀ ਜੀਨਸ 'ਤੇ ਫਿਰ ਦਿੱਤਾ ਬਿਆਨ

By

Published : May 16, 2022, 8:02 AM IST

ਸ਼੍ਰੀਨਗਰ :ਸਾਬਕਾ ਮੁੱਖ ਮੰਤਰੀ ਅਤੇ ਗੜ੍ਹਵਾਲ ਤੋਂ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੇ ਫਟੇ ਜੀਨਸ 'ਤੇ ਇੱਕ ਵਾਰ ਫਿਰ ਬਿਆਨ ਦਿੱਤਾ ਹੈ। ਤੀਰਥ ਸਿੰਘ ਰਾਵਤ ਨੇ ਕਿਹਾ ਕਿ "ਫਟੀ ਜੀਨਸ ਪਹਿਨਣਾ ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਭਾਰਤੀ ਸੱਭਿਆਚਾਰ ਨੂੰ ਪਤਨ ਵੱਲ ਲੈ ਕੇ ਜਾ ਰਿਹਾ ਹੈ।" ਉਹਨਾਂ ਦੇ ਫਟੀ ਜੀਨਸ ਵਾਲੇ ਬਿਆਨ 'ਤੇ ਲੋਕਾਂ ਨੇ ਟਵਿਟਰ ਅਤੇ ਫੇਸਬੁੱਕ 'ਤੇ ਉਹਨਾਂ ਦਾ ਕਾਫੀ ਸਮਰਥਨ ਕੀਤਾ। ਤੀਰਥ ਸਿੰਘ ਰਾਵਤ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਲੋਕ ਭਾਰਤੀ ਪਹਿਰਾਵੇ ਲਈ ਮੇਰੇ ਸਮਰਥਨ ਵਿੱਚ ਆਏ ਹਨ।"

ਆਪਣੇ ਫਟੀ ਹੋਈ ਜੀਨਸ ਵਾਲੇ ਬਿਆਨ 'ਤੇ ਬੋਲਦਿਆਂ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਪਹਿਲਾਂ ਲੋਕ ਆਪਣੇ ਫਟੇ ਹੋਏ ਪੁਰਾਣੇ ਕੱਪੜੇ ਸਿਲਾਈ ਕਰਦੇ ਸੀ ਪਰ ਅਜੋਕੇ ਸਮੇਂ ਦੇ ਨੌਜਵਾਨ ਖ਼ੁਦ ਚਾਕੂਆਂ ਨਾਲ ਆਪਣੇ ਕੱਪੜਿਆਂ ਨੂੰ ਕੱਟ ਰਹੇ ਹਨ। ਤੀਰਥ ਸਿੰਘ ਰਾਵਤ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਨ। ਉਹ ਇਸ ਗੱਲ 'ਤੇ ਮਾਣ ਕਰਦੇ ਹਨ। ਤੀਰਥ ਸਿੰਘ ਰਾਵਤ ਨੇ ਕਿਹਾ ਕਿ ਫਟੇ ਕੱਪੜੇ ਪਾਉਣਾ ਸਾਡੇ ਸੱਭਿਆਚਾਰ ਵਿੱਚ ਬਿਲਕੁੱਲ ਵੀ ਨਹੀਂ ਹੈ।

ਤੀਰਥ ਸਿੰਘ ਨੇ ਸ੍ਰੀਨਗਰ ਗੜ੍ਹਵਾਲ 'ਚ ਫਟੀ ਜੀਨਸ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਥੇ ਤੀਰਥ ਸਿੰਘ ਰਾਵਤ ਨੇ ਧਾਰਮਿਕ ਸੰਸਥਾ ਇਸਕਾਨ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸਕਾਨ ਦੇਸ਼ ਭਰ ਵਿੱਚ ਬਿਹਤਰ ਕੰਮ ਕਰ ਰਿਹਾ ਹੈ। ਨੌਜਵਾਨ ਇਸ ਧਾਰਮਿਕ ਸੰਸਥਾ ਨਾਲ ਜੁੜ ਕੇ ਧਰਮ ਕਰਮ ਦੀ ਗੱਲ ਕਰ ਰਹੇ ਹਨ। ਦੱਸ ਦਈਏ ਕਿ ਮੁੰਬਈ 'ਚ ਨਿਊਜ਼ ਮੇਕਰ ਅਚੀਵਰ ਐਵਾਰਡ ਦੌਰਾਨ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਸਰਵੋਤਮ ਕਾਰਜਕਾਰੀ ਸਿਆਸਤਦਾਨ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਹੁੰਦਿਆਂ ਔਰਤਾਂ ਦੇ ਕੱਪੜਿਆਂ 'ਤੇ ਟਿੱਪਣੀ ਕੀਤੀ ਸੀ। ਫਟੀ ਜੀਨਸ ਪਾਉਣ ਵਾਲਿਆਂ ਦੀ ਨਿੰਦਾ ਕੀਤੀ ਸੀ। ਉਹਨਾਂਨੇ ਕਿਹਾ ਸੀ ਕਿ "ਜਦੋਂ ਉਹ ਇੱਕ ਵਾਰ ਜਹਾਜ਼ ਦਾ ਸਫਰ ਕਰ ਰਹੇ ਸੀ ਤਾਂ ਉਹਨਾਂਨੇ ਇੱਕ ਔਰਤ ਨੂੰ ਆਪਣੇ ਦੋ ਬੱਚਿਆਂ ਨਾਲ ਉਹਨਾਂਦੇ ਕੋਲ ਬੈਠਾ ਦੇਖਿਆ, ਔਰਤ ਨੇ ਫਟੀ ਜੀਨਸ ਪਾਈ ਹੋਈ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਭੈਣਜੀ ਕਿੱਥੇ ਜਾਣਾ ਹੈ, ਔਰਤ ਨੇ ਜਵਾਬ ਦਿੱਤਾ ਕਿ ਉਹਨਾਂਨੇ ਦਿੱਲੀ ਜਾਣਾ ਹੈ, ਉਸ ਦਾ ਪਤੀ ਜੇਐਨਯੂ ਵਿੱਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਇੱਕ ਐਨਜੀਓ ਚਲਾਉਂਦੀ ਹੈ। ਮੈਂ ਸੋਚਿਆ ਜੋ ਔਰਤ ਖ਼ੁਦ ਇੱਕ NGO ਚਲਾਉਂਦੀ ਹੈ ਅਤੇ ਫਟੀ ਜੀਨਸ ਪਾਉਂਦੀ ਹੈ, ਉਹ ਸਮਾਜ ਨੂੰ ਕੀ ਸੁਨੇਹਾ ਦੇਵੇਗੀ? ਜਦੋਂ ਅਸੀਂ ਸਕੂਲਾਂ ਵਿੱਚ ਪੜ੍ਹਦੇ ਸੀ ਤਾਂ ਅਜਿਹਾ ਨਹੀਂ ਸੀ।

ਇਸ ਦੇ ਨਾਲ ਹੀ ਤੀਰਥ ਸਿੰਘ ਦਾ ਇਹ ਬਿਆਨ ਉਨ੍ਹਾਂ ਦੇ ਕਾਰਜਕਾਲ ਦਾ ਸਭ ਤੋਂ ਵਿਵਾਦਤ ਬਿਆਨ ਸਾਬਤ ਹੋਇਆ। ਕੀ ਮਹਿਲਾ ਆਗੂਆਂ ਅਤੇ ਕੀ ਬਾਲੀਵੁੱਡ, ਸਭ ਨੇ ਇੱਕ ਆਵਾਜ਼ ਵਿੱਚ ਉਹਨਾਂਦੇ ਬਿਆਨ ਦੀ ਨਿੰਦਾ ਕੀਤੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ 2 ਸਿੱਖਾਂ ਦਾ ਕਤਲ ਮਾਮਲਾ : ਭਾਜਪਾ ਨੇ ਪਾਕਿ ਕਾਨੂੰਨ ਵਿਵਸਥਾ ਉੱਤੇ ਚੁੱਕੇ ਸਵਾਲ

ABOUT THE AUTHOR

...view details