ਚੰਪਾਵਤ:ਜਿਵੇਂ ਉਮੀਦ ਸੀ, ਚੰਪਾਵਤ ਉਪ ਚੋਣ ਦਾ ਨਤੀਜਾ ਵੀ ਉਸੇ ਹਿਸਾਬ ਨਾਲ ਆਇਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਾਂਗਰਸ ਉਮੀਦਵਾਰ ਨਿਰਮਲਾ ਗਹਿਤੋੜੀ ਨੂੰ ਕਰਾਰੀ ਹਾਰ ਦਿੱਤੀ ਹੈ। ਸੀਐਮ ਧਾਮੀ ਨੇ ਨਿਰਮਲਾ ਗਹਿਤੋੜੀ ਨੂੰ 54 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਨਿਰਮਲਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਹਾਲਾਂਕਿ ਨਤੀਜੇ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਚੰਪਾਵਤ ਉਪ ਚੋਣ ਵਿੱਚ ਕੁੱਲ 61,771 ਵੋਟਾਂ ਪਈਆਂ। 13ਵੇਂ ਗੇੜ ਤੱਕ 61 ਹਜ਼ਾਰ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਸੀਐਮ ਧਾਮੀ ਦੀ ਲੀਡ 54 ਹਜ਼ਾਰ ਤੋਂ ਵੱਧ ਹੈ। ਪੋਸਟਲ ਬੈਲਟ ਦੀ ਗਿਣਤੀ ਅੱਗੇ ਚੱਲ ਰਹੀ ਹੈ। ਹਾਲਾਂਕਿ ਹੁਣ ਇਸ ਦਾ ਚੋਣ ਨਤੀਜਿਆਂ 'ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ।
ਦੱਸ ਦਈਏ ਕਿ 13 ਰਾਊਂਡ ਦੀ ਗਿਣਤੀ ਦੇ ਹਰ ਪਲ ਪਹਿਲੇ ਗੇੜ ਤੋਂ ਹੀ ਸੀਐਮ ਧਾਮੀ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਸੀ। ਕਿਸ ਤਰ੍ਹਾਂ ਕਾਂਗਰਸ ਦੀ ਨਿਰਮਲਾ ਗਹਿਤੋੜੀ ਨੂੰ ਪਹਿਲੇ ਦੌਰ ਤੋਂ ਹੀ ਆਪਣੀ ਬੁਰੀ ਹਾਰ ਦਾ ਖਦਸ਼ਾ ਸੀ। ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਧਾਮੀ ਨੂੰ ਇਸ ਜਿੱਤ ਲਈ ਟਵੀਟ ਕਰਦਿਆ ਵਧਾਈ ਦਿੱਤੀ ਹੈ।
ਸਵੇਰੇ 8.28 ਵਜੇ ਪਹਿਲਾ ਗੇੜ : ਸ਼ੁੱਕਰਵਾਰ ਸਵੇਰੇ 8.28 ਵਜੇ ਜਿਵੇਂ ਹੀ ਪਹਿਲੇ ਗੇੜ ਦੀ ਗਿਣਤੀ ਪੂਰੀ ਹੋਈ ਤਾਂ ਸੰਕੇਤ ਮਿਲੇ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਹ ਉਪ ਚੋਣ ਰਿਕਾਰਡ ਫਰਕ ਨਾਲ ਜਿੱਤਣ ਜਾ ਰਹੇ ਹਨ। ਸੀਐਮ ਧਾਮੀ ਨੂੰ ਪਹਿਲੇ ਗੇੜ ਵਿੱਚ 3,856 ਵੋਟਾਂ ਮਿਲੀਆਂ। ਕਾਂਗਰਸ ਦੀ ਨਿਰਮਲਾ ਗਹਿਤੋੜੀ ਸਿਰਫ਼ 165 ਵੋਟਾਂ ਹੀ ਹਾਸਲ ਕਰ ਸਕੀ। ਇਸ ਤਰ੍ਹਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲੇ ਗੇੜ ਵਿੱਚ ਹੀ 3691 ਵੋਟਾਂ ਦੀ ਲੀਡ ਹਾਸਲ ਕੀਤੀ ਸੀ।