ਬਾਂਦਾ: ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫੀਆ ਮੁਖਤਾਰ ਅੰਸਾਰੀ ਨੂੰ ਲੈਣ ਲਈ ਯੂਪੀ ਪੁਲਿਸ ਰਵਾਨਾ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਜਵਾਨਾਂ ਦੇ ਨਾਲ ਇੱਕ ਬਟਾਲੀਅਨ ਪੀਏਸੀ ਵੀ ਭੇਜੀ ਗਈ ਹੈ। ਮੁਖਤਾਰ ਅੰਸਾਰੀ ਨੂੰ ਲੈਣ ਲਈ ਪੂਰੀ ਰਾਤ ਪੁਲਿਸ ਅਤੇ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀ ਦੀ ਮੀਟਿੰਗ ਹੋਈ। ਪੂਰੇ ਮਿਸ਼ਨ ਨੂੰ ਲੈ ਕੇ ਪੁਲਿਸ ਗੁਪਤਤਾ ਵਰਤ ਰਹੀ ਹੈ।
ਮੁਖ਼ਤਾਰ ਨੂੰ ਲੈਣ ਲਈ ਰੋਪੜ ਦੇ ਲਈ ਪੁਲਿਸ ਰਵਾਨਾ, ਪੀਏਸੀ ਵੀ ਨਾਲ - ਪੀਏਸੀ ਵੀ ਨਾਲ
ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫੀਆ ਮੁਖਤਾਰ ਅੰਸਾਰੀ ਨੂੰ ਲੈਣ ਲਈ ਯੂਪੀ ਪੁਲਿਸ ਰਵਾਨਾ ਹੋ ਗਈ ਹੈ। ਉੱਤਰ- ਪ੍ਰਦੇਸ਼ ਦੇ ਜਵਾਨਾਂ ਦੇ ਨਾਲ ਇੱਕ ਬਟਾਲਿਅਨ ਪੀਏਸੀ ਵੀ ਭੇਜੀ ਗਈ ਹੈ।
ਲੰਘੀ ਰਾਤ ਪੁਲਿਸ ਅਧਿਕਾਰੀਆਂ ਨੂੰ ਹਾਈ ਲੈਵਲ ਮੀਟਿੰਗ ਚਲੀ। ਪੁਲਿਸ ਲਾਈਨ ਵਿੱਚ ਫੋਰਸ ਨੂੰ ਇੱਕਠਾ ਕੀਤਾ। ਲਗਭਗ ਇੱਕ ਸੈਂਕੜਾ ਪੁਲਿਸ ਦੇ ਜਵਾਨ ਅਤੇ ਇੱਕ ਪੀਏਸੀ ਬਟਾਲੀਅਨ ਰੋਪੜ ਦੇ ਲਈ ਰਵਾਨਾ ਹੋਈ ਹੈ। ਇਸ ਵਿਚਾਲੇ ਬਾਂਦਾ ਜੇਲ੍ਹ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ। ਸੈਕੜਿਆਂ ਦੀ ਗਿਣਤੀ ਵਿੱਚ ਪੁਲਿਸ ਜਵਾਨਾਂ ਦਾ ਤੈਨਾਤੀ ਕੀਤੀ ਗਈ ਹੈ।
ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਆਉਣ ਲਈ ਐਤਵਾਰ ਨੂੰ ਆਈਜੀ ਕੇ. ਸੱਤਨਾਰਾਇਣ ਨੇ ਡੀਐਮ ਅਨੰਦ ਕੁਮਾਰ, ਐਸਪੀ ਸਿਧਾਰਥ ਸ਼ੰਕਰ ਮੀਨਾ ਅਤੇ ਏਐਸਪੀ ਮਹਿੰਦਰ ਪ੍ਰਤਾਪ ਚੌਹਾਨ ਨਾਲ ਪੁਲਿਸ ਲਾਈਨ ਵਿੱਚ ਮੀਟਿੰਗ ਕੀਤੀ। ਇਹ ਮੁਲਾਕਾਤ ਬਹੁਤ ਗੁਪਤ ਸੀ। ਅਧਿਕਾਰੀਆਂ ਤੋਂ ਇਲਾਵਾ ਕੋਈ ਵੀ ਇਸ ਵਿਚ ਮੌਜੂਦ ਨਹੀਂ ਸੀ। ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਇਹ ਅਧਿਕਾਰੀ ਆਪਣੇ ਕਾਫਲੇ ਨਾਲ ਸਿੱਧਾ ਜੇਲ੍ਹ ਪਹੁੰਚੇ। ਅਧਿਕਾਰੀਆਂ ਨੇ ਸੁਰੱਖਿਆ ਪ੍ਰਣਾਲੀ ਦਾ ਜਾਇਜ਼ਾ ਲਿਆ।