ਕੋਰੋਨਾ ਨੂੰ ਹਥਿਆਰ ਬਣਾ ਕੇ ਵਰਤ ਰਹੇ ਹਨ ਕੈਪਟਨ : ਮੀਤ ਹੇਅਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦਾ ਵਿਆਹ ਹੁੰਦਾ ਤਾਂ ਉਸ ਵੇਲੇ ਕੋਵਿਡ ਦੇ ਨਿਯਮ ਕਿੱਥੇ ਜਾਂਦੇ ਹਨ ਜਦੋਂ ਕਿਸੇ ਕਾਂਗਰਸੀ ਵਿਧਾਇਕ ਨੇ ਕੋਈ ਉਦਘਾਟਨ ਕਰਨਾ ਹੁੰਦਾ ਤਾਂ ਹਜ਼ਾਰਾਂ ਲੋਕਾਂ ਇਕੱਠ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਮਹਾਂਮਾਰੀ ਦੇ ਨਿਯਮ ਕਿੱਥੇ ਜਾਂਦੇ ਹਨ।
ਚੰਡੀਗੜ :ਕੋਵਿਡ ਰੀਵਿਊ ਦੀ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਦੇ ਵਿੱਚ ਰਾਤ ਦਾ ਕਰਫਿਊ ਨੌੰ ਤੋਂ ਪੰਜ ਵਜੇ ਤੱਕ ਲਗਾਉਣ ਦੇ ਆਦੇਸ਼ ਦਿੱਤੇ ਹਨ ਇੰਨਾ ਹੀ ਨਹੀਂ ਸਿਆਸੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਰੈਲੀਆਂ ਕਰਨੀਆਂ ਬੰਦ ਕਰਨ ਨਹੀਂ ਤਾਂ ਪੈੱਨਡੈਮਿਕ ਐਕਟ ਤਹਿਤ ਉਨ੍ਹਾਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇ ਜਾਣਗੇ ਅਤੇ ਟੈਂਟ ਹਾਊਸ ਮਾਲਕਾਂ ਖ਼ਿਲਾਫ਼ ਵੀ ਕਿਸੇ ਵੀ ਸਿਆਸੀ ਰੈਲੀ ਜਾਂ ਇਕੱਠ ਲਈ ਦਿੱਤੇ ਗਏ ਸਾਮਾਨ ਨੂੰ ਲੈ ਕੇ ਵੀ ਪਰਚਾ ਦਰਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਅਤੇ ਮਰਗਦ ਸਮੇਂ ਅੰਦਰੂਨੀ 50 ਲੋਕਾਂ ਦਾ ਇਕੱਠ ਅਤੇ ਆਊਟਡੋਰ 100 ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਤੋਂ ਇਲਾਵਾ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਮਾਸਕ ਪਾਉਣ ਦੀ ਹਦਾਇਤ ਦਿੱਤੀ ਗਈ ਹੈ
ਉਲਟੇ ਪੈਰ ਮੁੱਖ ਮੰਤਰੀ ਉਪਰ ਨਿਸ਼ਾਨਾ ਸਾਧਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦਾ ਵਿਆਹ ਹੁੰਦਾ ਤਾਂ ਉਸ ਵੇਲੇ ਕੋਵਿਡ ਦੇ ਨਿਯਮ ਕਿੱਥੇ ਜਾਂਦੇ ਹਨ ਜਦੋਂ ਕਿਸੇ ਕਾਂਗਰਸੀ ਵਿਧਾਇਕ ਨੇ ਕੋਈ ਉਦਘਾਟਨ ਕਰਨਾ ਹੁੰਦਾ ਤਾਂ ਹਜ਼ਾਰਾਂ ਲੋਕਾਂ ਇਕੱਠ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਮਹਾਂਮਾਰੀ ਦੇ ਨਿਯਮ ਕਿੱਥੇ ਜਾਂਦੇ ਹਨ ਅਤੇ ਨਵੇਂ ਨਵੇਂ ਨਿਯਮ ਲਾਗੂ ਕਰ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ ਲੇਕਿਨ ਪੰਜਾਬ ਦੇ ਲੋਕ ਬੇਵਕੂਫ ਨਹੀਂ ਹਨ ਉਹ ਸਮਝਦਾਰ ਤੇ ਜਾਗਰੂਕ ਹੋ ਚੁੱਕੇ ਹਨ ਤੇ ਉਹ ਦੋ ਹਜਾਰ ਬਾਈ ਵਿਚ ਕਾਂਗਰਸ ਦੀਆਂ ਸਾਰੀਆਂ ਚਾਲਾਂ ਦਾ ਜਵਾਬ ਜ਼ਰੂਰ ਦੇਣਗੇ ਅਤੇ ਕੋਰੋਨਾ ਮਹਾਂਮਾਰੀ ਨੂੰ ਹਥਿਆਰ ਬਣਾ ਕੇ ਕੈਪਟਨ ਆਪਣੀਆਂ ਨਾਕਾਮੀਆਂ ਨਹੀਂ ਛੁਪਾ ਸਕਦੇ।