ਨਵੀਂ ਦਿੱਲੀ: ਰਿਲਾਇੰਸ ਜੀਓ (Reliance Jio) ਦਾ ਨੈੱਟਵਰਕ ਭਾਰਤ ਵਿੱਚ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ। ਇਸਦੇ ਵਰਤੋਂਕਾਰਾਂ ਦੀ ਗਿਣਤੀ ਵੱਡੀ ਤਦਾਦ ਵਿੱਚ ਹੈ। ਰਿਲਾਇੰਸ ਜਿਓ ਨੈੱਟਵਰਕ ਡਾਊਨ ਹੋਣ ਕਰਕੇ ਇਸਦੇ ਵਰਤੋਂਕਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਉਪਭੋਗਤਾਵਾਂ ਵਿੱਚ ਕਾਫੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ 4 ਅਕਤੂਬਰ ਦੀ ਰਾਤ ਨੂੰ ਫੇਸਬੁੱਕ, ਵੱਟਸਐਪ, ਟਵੀਟਰ ਅਤੇ ਇੰਨਸਟਾਗ੍ਰਾਮ ਤੇ ਵੀ ਇੰਟਰਨੈੱਟ ਸੇਵਾਵਾਂ ਬੰਦ ਹੋ ਗਈਆਂ ਸਨ ਅਤੇ ਹੁਣ ਰਿਲਾਇੰਸ ਜੀਓ ਦਾ ਨੈੱਟਵਰਕ ਕਈ ਘੰਟਿਆਂ ਤੋਂ ਕੰਮ ਨਹੀਂ ਕਰ ਰਿਹਾ। ਇਸ ਦੇ ਉਪਭੋਗੀ ਸੋਸ਼ਲ ਮੀਡੀਆ ਉਤੇ ਇਸ ਸੰਬੰਧੀ ਸ਼ਿਕਾਇਤ ਕਰਕੇ ਆਪਣਾ ਗੁੱਸਾ ਜਾਹਿਰ ਕਰ ਰਹੇ ਹਨ।
ਸੂਤਰਾਂ ਦੇ ਅਨੁਸਾਰ ਪੂਰੇ ਦੇਸ਼ ਵਿੱਚ ਜੀਓ ਦੀ ਸੇਵਾ ਵਿੱਚ ਕੋਈ ਵਿਘਨ ਨਹੀਂ ਪਿਆ ਹੈ। ਜੀਓ ਸੇਵਾ ਸਿਰਫ ਮੱਧ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਬੰਦ ਹੈ। ਇਹ ਸਮੱਸਿਆ ਪਿਛਲੇ ਡੇਢ ਘੰਟੇ ਤੋਂ ਚੱਲ ਰਹੀ ਹੈ। ਕੰਪਨੀ ਦੀ ਤਕਨੀਕੀ ਟੀਮ ਇਸ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਉਮੀਦ ਹੈ ਕਿ ਸਿਸਟਮ ਜਲਦੀ ਠੀਕ ਹੋ ਜਾਵੇਗਾ।
ਦੱਸ ਦੇਈਏ ਕਿ ਰਿਲਾਇੰਸ ਜਿਓ ਦੇ ਸਰਗਰਮ ਮੋਬਾਈਲ ਗਾਹਕਾਂ ਦੀ ਗਿਣਤੀ ਜੁਲਾਈ ਵਿੱਚ 61 ਲੱਖ ਵਧੀ ਹੈ। ਇਹ ਜਾਣਕਾਰੀ ਟੈਲੀਗ੍ਰਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅੰਕੜਿਆਂ ਦੇ ਅਨੁਸਾਰੀ ਹੈ। ਇਸ ਵਾਧੇ ਦੇ ਨਾਲ, ਰਿਲਾਇੰਸ ਜਿਓ ਦੀ ਮਾਰਕੀਟ ਹਿੱਸੇਦਾਰੀ ਵੀ ਵਧੀ ਹੈ। ਜੁਲਾਈ ਦੇ ਅੰਤ ਵਿੱਚ ਜਿਓ ਦੇ ਮੋਬਾਈਲ ਕਨੈਕਸ਼ਨ 34.64 ਮਿਲੀਅਨ ਸਨ।
ਇਹ ਵੀ ਪੜ੍ਹੋ:-ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ: ਮੁੱਖ ਮੰਤਰੀ ਚਰਨਜੀਤ ਚੰਨੀ