ਹੈਦਰਾਬਾਦ— ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਸਨੈਪਚੈਟ 'ਤੇ ਇਕ ਨੌਜਵਾਨ ਦੀ ਮੁਲਾਕਾਤ ਇਕ ਲੜਕੀ ਨਾਲ ਹੋਈ, ਜਿਸ ਤੋਂ ਬਾਅਦ ਹੁਣ ਨੌਜਵਾਨ ਉਸ ਨੂੰ ਨਿਊਡ ਵੀਡੀਓ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੇ ਸਨੈਪਚੈਟ ਰਾਹੀਂ ਪੀੜਤਾ ਨਾਲ ਸੰਪਰਕ ਕੀਤਾ ਅਤੇ ਕੁਝ ਦਿਨ ਗੱਲਬਾਤ ਕਰਨ ਤੋਂ ਬਾਅਦ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਭੇਜ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਆਖ਼ਿਰ ਪੀੜਤ ਲੜਕੀ ਨੇ ਮਹਿਲਾ ਸੰਘ ਦੀ ਮਦਦ ਨਾਲ ਨੌਜਵਾਨ ਨੂੰ ਫੜ੍ਹ ਲਿਆ।
ਇਹ ਘਟਨਾ ਹੈਦਰਾਬਾਦ ਦੀ ਹੈ, ਜਿੱਥੇ ਇਕ ਲੜਕੀ ਨੂੰ ਇਤਰਾਜ਼ਯੋਗ ਵੀਡੀਓ ਭੇਜ ਕੇ ਉਸ ਨਾਲ ਛੇੜਛਾੜ ਕੀਤੀ ਗਈ। ਪੀੜਤਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਰੋਪੀ ਦਾ ਨਾਮ ਅਲੀ ਹੈ। ਉਸ ਦੀ ਪਛਾਣ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਰਾਹੀਂ ਮੁਲਜ਼ਮ ਨੌਜਵਾਨ ਨਾਲ ਹੋਈ ਸੀ। ਪੀੜਤ ਲੜਕੀ ਹੈਦਰਾਬਾਦ 'ਚ ਬੀ.ਟੈਕ ਦੀ ਪੜ੍ਹਾਈ ਕਰ ਰਹੀ ਸੀ। ਲੜਕੀ ਦੇ ਸੰਪਰਕ 'ਚ ਆਇਆ ਨੌਜਵਾਨ ਉਸ ਨਾਲ ਫੋਨ 'ਤੇ ਗੱਲ ਕਰਦਾ ਰਿਹਾ ਅਤੇ ਵੀਡੀਓ ਕਾਲ ਕਰਦਾ ਰਿਹਾ।