ਤਾਈਪੇ:ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਤਾਈਵਾਨ ਤੋਂ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਧਾਨੀ ਤਾਈਪੇ ਵਿੱਚ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਨੈਨਸੀ ਪੇਲੋਸੀ ਦਾ ਅਗਲਾ ਸਟਾਪ ਦੱਖਣੀ ਕੋਰੀਆ ਹੋਵੇਗਾ।
ਇਸ ਦੇ ਨਾਲ ਹੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਨਾਰਾਜ਼ ਚੀਨ ਨੇ ਅਮਰੀਕੀ ਰਾਜਦੂਤ ਨੂੰ ਤਲਬ ਕਰਕੇ ਇਸ ਮਾਮਲੇ ਦਾ ਸਖ਼ਤ ਵਿਰੋਧ ਕੀਤਾ ਹੈ। ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨੂੰ ਆਪਣੀਆਂ ਗਲਤੀਆਂ ਦੀ ਕੀਮਤ ਚੁਕਾਉਣੀ ਪਵੇਗੀ।
ਪੇਲੋਸੀ ਦੇ ਦੌਰੇ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਚੀਨ ਨੇ ਤਾਈਵਾਨ ਦੇ ਹਵਾਈ ਖੇਤਰ ਦੇ ਨੇੜੇ ਕਈ ਚੀਨੀ ਲੜਾਕੂ ਜਹਾਜ਼ਾਂ ਨੂੰ ਉਡਾਇਆ ਅਤੇ ਤਾਈਵਾਨ ਜਲਡਮਰੂ ਵਿਚ ਫੌਜੀ ਅਭਿਆਸ ਕੀਤਾ।
ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੀ ਫੇਂਗ ਨੇ ਮੰਗਲਵਾਰ ਦੇਰ ਰਾਤ ਚੀਨ ਵਿੱਚ ਅਮਰੀਕੀ ਰਾਜਦੂਤ ਨਿਕੋਲਸ ਬਰਨਜ਼ ਨੂੰ ਤਲਬ ਕੀਤਾ ਅਤੇ ਪੇਲੋਸੀ ਦੇ ਦੌਰੇ ਦਾ ਸਖ਼ਤ ਵਿਰੋਧ ਕੀਤਾ। ਪੇਲੋਸੀ ਮੰਗਲਵਾਰ ਰਾਤ ਨੂੰ ਤਾਈਪੇ ਪਹੁੰਚੀ। ਉਹ ਇੱਕ ਉੱਚ ਪੱਧਰੀ ਅਮਰੀਕੀ ਅਧਿਕਾਰੀ ਹੈ ਜਿਸ ਨੇ ਪਿਛਲੇ 25 ਸਾਲਾਂ ਵਿੱਚ ਤਾਈਵਾਨ ਦੀ ਯਾਤਰਾ ਕੀਤੀ ਹੈ।
ਇਹ ਵੀ ਪੜ੍ਹੋ-ਕੁਲਦੀਪ ਬਿਸ਼ਨੋਈ ਕੱਲ੍ਹ ਦੇ ਸਕਦੇ ਹਨ ਅਸਤੀਫਾ, ਭਾਜਪਾ 'ਚ ਜਾਣ ਦੀਆਂ ਕਿਆਸ ਅਰਾਈਆਂ ਤੇਜ਼