ਨਵੀਂ ਦਿੱਲੀ: ਅਮਰੀਕਾ ਦੀ ਇੱਕ ਅਦਾਲਤ ਨੇ ਮੈਰੀਨ ਵਿੱਚ ਦਾੜ੍ਹੀ ਅਤੇ ਪੱਗ ਰੱਖਣ ਵਾਲੇ ਸਿੱਖਾਂ ਨੂੰ ਇੱਕ ਹੁਕਮ (The US court ordered to allow bearded) ਵਿੱਚ ਕੰਮ ਕਰਨ ਦੇਣ ਦੀ ਇਜ਼ਾਜਤ ਦਿੱਤੀ ਹੈ। ਅਦਾਲਤ ਨੇ ਮੈਰੀਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਿੱਖਾਂ ਨੂੰ ਦਾੜੀ ਰੱਖਣ ਅਤੇ ਪੱਗ ਰੱਖਣ ਦੀ ਮਨਜੂਰੀ ਦੇਵੇ। ਕਿਉਂਕਿ ਪਹਿਲਾਂ ਹੀ ਅਮਰੀਕਾ ਦੀਆਂ ਸਾਰੀਆਂ ਫੌਜਾਂ ਸਿੱਖ ਧਰਮ ਦੀਆਂ ਧਾਰਮਿਕ ਰੀਤੀ ਰਿਵਾਜਾਂ ਨੂੰ ਮਾਨਤਾ ਦਿੰਦੀਆਂ ਹਨ। ਅਦਾਲਤ ਨੇ ਕਿਹਾ ਕਿ ਸਿੱਖ ਧਰਮ ਪੁਰਸ਼ਾਂ ਨੂੰ ਕੇਸ ਅਤੇ ਦਾੜੀ ਨਾ ਕੱਟਣ ਅਤੇ ਸਿਰ 'ਤੇ ਪੱਗ ਰੱਖਣ ਉਪਰ ਜ਼ੋਰ ਦਿੰਦਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਮਰੀਨ ਕਾਰਪਸ ਨੇ 13 ਹਫਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ ਤਿੰਨ ਸਿੱਖਾਂ ਨੂੰ ਕੇਸ ਰੱਖਣ ਅਤੇ ਪੱਗ ਬੰਨ੍ਹਣ ਦੇ ਨਿਯਮਾਂ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ 'ਤੇ ਸਿੱਖ ਫੌਜੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ।
ਅਦਾਲਤ ਨੇ ਮੈਰੀਨ ਨਾਲ ਜਤਾਈ ਅਸਹਿਮਤੀ:ਵਾਸਿੰਗਟਨ ਵਿੱਚ ਅਮਰੀਕੀ ਅਦਾਲਤ ਆਫ ਅਪੀਲਜ਼ ਦੀ ਤਿੰਨ ਜੱਜਾਂ ਦੀ ਬੈਂਚ ਨੇ ਅਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਮੈਰੀਨ ਨੇ ਕੋਈ ਤਰਕ ਪੇਸ਼ ਨਹੀਂ ਕੀਤਾ ਹੈ, ਜਿਸ ਵਿੱਚ ਦਾੜੀ ਅਤੇ ਪੱਗ ਸੁਰੱਖਿਆ ਨੂੰ ਪ੍ਰਭਾਵਤ ਕਰ ਸਕਦੀ ਹੈ ਜਾਂ ਸਰੀਰਕ ਤੌਰ 'ਤੇ ਸਿਖਲਾਈ ਵਿੱਚ ਰੁਕਾਵਟ ਬਣ ਸਕਦੀ ਹੈ।