ਬਰੇਲੀ: ਲਾਲਪੁਰ ਚੌਕੀ ਅਹਿਲਾਦਪੁਰ ਖੇਤਰ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜੇ ਉੱਤਰਾਖੰਡ ਦੇ ਰਾਮਨਗਰ ਦੇ ਵਪਾਰੀ ਸਨ। ਉੱਤਰਾਖੰਡ ਦੇ ਰਾਮਨਗਰ ਤੋਂ ਵਪਾਰੀ ਹਰਦੋਈ ਸਥਿਤ ਬਿਲਗ੍ਰਾਮ ਸ਼ਰੀਫ ਦਰਗਾਹ 'ਤੇ ਹਾਜ਼ਰੀ ਭਰਨ ਜਾ ਰਹੇ ਸਨ ਅਤੇ 2 ਕਾਰਾਂ ਵਿੱਚ 10 ਲੋਕ ਸਵਾਰ ਸਨ। ਕਾਰ ਦਾ ਟਾਇਰ ਪੰਕਚਰ ਹੋਣ ਕਾਰਨ ਉਹ ਟਰੱਕ ਵਿੱਚ ਜਾ ਵੱਜੀ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਪੰਜੇ ਵਪਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਬਰੇਲੀ ਬਾਈਪਾਸ 'ਤੇ ਇਜਤਨਗਰ ਥਾਣਾ ਅਹਿਲਾਦਪੁਰ ਚੌਕੀ ਨੇੜੇ ਵਾਪਰਿਆ।
ਇਜਤਨਗਰ ਥਾਣਾ ਖੇਤਰ ਦੇ ਲਾਲਪੁਰ ਚੌਕੀ ਅਹਿਲਾਦਪੁਰ ਖੇਤਰ 'ਚ ਨੈਸ਼ਨਲ ਹਾਈਵੇ 'ਤੇ ਇਕ ਕਾਰ ਜਿਸ 'ਚ 5 ਲੋਕ ਜਾ ਰਹੇ ਸਨ। ਇਹ ਲੋਕ ਉੱਤਰਾਖੰਡ ਦੇ ਰਾਮਨਗਰ ਤੋਂ ਹਰਦੋਈ ਜਾ ਰਹੇ ਸਨ। ਪਿੰਡ ਲਾਲਪੁਰ ਚੌਰਾਹੇ ’ਤੇ ਕਾਰ ਦਾ ਟਾਇਰ ਪੰਕਚਰ ਹੋਣ ਕਾਰਨ ਇਹ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਕਾਰ ਵਿੱਚ ਬੈਠੇ ਪੰਜ ਵਿਅਕਤੀ ਸਗੀਰ (35) ਪੁੱਤਰ ਇਬਰਾਹੀਮ ਵਾਸੀ ਖੇਤਾੜੀ ਰਾਮਨਗਰ, ਮੁਜ਼ਮਮਿਲ (36) ਪੁੱਤਰ ਤਸਬਰ ਵਾਸੀ ਭਵਾਨੀਗੰਜ ਰਾਮਨਗਰ, ਮੁਹੰਮਦ ਤਾਹਿਰ (40) ਪੁੱਤਰ ਨਮਾਲੁਮ ਨਿਵਾਸੀ ਰਾਮਨਗਰ, ਇਮਰਾਨ ਖਾਨ (38) ਪੁੱਤਰ ਅਖਲਾਕ ਖਾਨ ਨਿਵਾਸੀ ਭਵਾਨੀਗੰਜ ਰਾਮਨਗਰ ਅਤੇ ਮੁਹੰਮਦ ਫਰੀਦ (35) ਪੁੱਤਰ ਉਬੈਦੁਰ ਰਹਿਮਾਨ ਵਾਸੀ ਰਾਮਨਗਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜੇ ਉਤਰਾਖੰਡ ਦੇ ਰਾਮਨਗਰ 'ਚ ਕਾਰੋਬਾਰ ਕਰਦੇ ਸਨ।