ਉਤਰ ਪ੍ਰਦੇਸ਼/ ਪ੍ਰਯਾਗਰਾਜ :ਪੁਲਿਸ ਨੂੰ ਮਾਫੀਆ ਅਤੀਕ ਅਹਿਮਦ ਦੀ ਪਤਨੀ ਦਾ ਟਿਕਾਣਾ ਮਿਲ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸ਼ਾਇਸਤਾ ਪ੍ਰਯਾਗਰਾਜ ਦੇ ਮਰਿਆਡੀਹ ਦੇ ਭਰੇਠਾ ਪਿੰਡ ਵਿੱਚ ਲੁਕੀ ਹੋਈ ਹੈ। ਇਸ ’ਤੇ ਪੁਲਿਸ ਨੇ ਸ਼ਹਿਸਤਾ ਪਰਵੀਨ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਸ਼ਾਇਸਤਾ ਪਰਵੀਨ ਦੇ ਇਸ ਪਿੰਡ 'ਚ ਲੁਕੇ ਹੋਣ ਦੀ ਸੂਚਨਾ 'ਤੇ ਪੁਲਿਸ ਪਹੁੰਚੀ ਹੈ। ਇੰਨਾ ਹੀ ਨਹੀਂ ਪੁਲਿਸ ਸਵੇਰ ਤੋਂ ਹੀ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ।
ਉਮੇਸ਼ ਪਾਲ ਕਤਲ ਕਾਂਡ 'ਚ ਮੁਲਜ਼ਮ ਅਤੀਕ ਦੀ ਪਤਨੀ ਸ਼ਹਿਸਤਾ ਪਰਵੀਨ 'ਤੇ 50 ਹਜ਼ਾਰ ਰੁਪਏ ਦਾ ਇਨਾਮ ਹੈ। ਉਮੇਸ਼ ਪਾਲ ਕਤਲ ਕਾਂਡ ਤੋਂ ਬਾਅਦ ਉਹ ਫਰਾਰ ਹੈ। ਇਸ ਦੌਰਾਨ ਸ਼ਹਿਸਤਾ ਪਰਵੀਨ ਦੇ ਮਾਤਾ-ਪਿਤਾ ਵੀ ਘਰ ਛੱਡ ਕੇ ਭੱਜ ਗਏ ਹਨ। ਪੁਲਿਸ ਨੂੰ ਉਥੇ ਜੋ ਵੀ ਵਿਅਕਤੀ ਮਿਲ ਰਿਹਾ ਹੈ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਸੂਤਰ ਨੇ ਸ਼ਾਇਸਤਾ ਪਰਵੀਨ ਦੇ ਇੱਥੇ ਲੁਕੇ ਹੋਣ ਦੇ ਪੂਰੇ ਸੰਕੇਤ ਦਿੱਤੇ ਸਨ।