ਫਤਿਹਪੁਰ: ਧਰਮ ਪਰਿਵਰਤਨ (Conversion) ਨੂੰ ਲੈ ਕੇ ਸੂਬੇ ਦੀ ਸਰਕਾਰ ਲਗਾਤਾਰ ਸਖ਼ਤ ਕਾਨੂੰਨ ਬਣਾ ਰਹੀ ਹੈ। ਫਿਰ ਵੀ ਸੂਬੇ ਵਿਚ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿੱਥੇ ਕੁਝ ਦਿਨ ਪਹਿਲਾਂ ਜਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਮੌਲਾਨਾ ਕਲੀਮ ਸਿੱਦੀਕੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਸੀ ਤਾਂ ਉਥੇ ਆਈ.ਏ.ਐੱਸ. ਅਧਿਕਾਰੀ ਮੁਹੰਮਦ ਇਫਤਿਖਾਰ ਉੱਦੀਨ ਦੇ ਵਾਇਰਲ ਵਿਵਾਦਤ ਵੀਡੀਓ ਮਾਮਲੇ ਵਿਚ ਐੱਸ.ਆਈ.ਟੀ. ਨੇ ਜਾਂਚ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਹੈ। ਵੀਡੀਓ ਵਿਚ ਆਈ.ਏ.ਐੱਸ. ਅਧਿਕਾਰੀ ਦੇ ਹੋਣ ਦੀ ਪੁਸ਼ਟੀ ਹੋਈ ਹੈ। ਤਾਜ਼ਾ ਮਾਮਲਾ ਫਤਿਹਪੁਰ ਦਾ ਹੈ, ਜਿੱਥੇ ਪੁਲਿਸ ਨੇ ਨਰਸਿੰਗ ਹੋਮ ਸੰਚਾਲਕ ਡਾਕਟਰ ਜੁਨੈਦ ਨੂੰ ਧਰਮ ਪਰਿਵਰਤਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।
ਨਰਸਿੰਗ ਹੋਮ ਦੇ ਨਾਂ 'ਤੇ ਡਾਕਟਰ ਕਰਦਾ ਹੈ ਲੜਕੀਆਂ ਦਾ ਧਰਮ ਪਰਿਵਰਤਨ
ਦਰਅਸਲ ਜ਼ਿਲੇ ਦੇ ਇਕ ਨਰਸਿੰਗ ਹੋਮ ਸੰਚਾਲਕ ਡਾਕਟਰ ਜੁਨੈਦ (Dr. Junaid) ਨੂੰ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਗ੍ਰਿਫਤਾਰ (Arrest) ਕਰਕੇ ਜੇਲ ਭੇਜ ਦਿੱਤਾ ਹੈ। ਡਾ. 'ਤੇ ਦੋਸ਼ ਹੈ ਕਿ ਉਹ ਧਰਮ ਪਰਿਵਰਤਨ (Conversion) ਕਰਵਾਉਂਦਾ ਸੀ। ਇਹੀ ਨਹੀਂ ਦੋਸ਼ ਇਹ ਵੀ ਹੈ ਕਿ ਪਹਿਲਾਂ ਉਹ ਲੜਕੀਆਂ ਨਾਲ ਵਿਆਹ ਕਰਦਾ ਫਿਰ ਉਨ੍ਹਾਂ ਦਾ ਸ਼ੋਸ਼ਣ ਕਰਕੇ ਕੁਝ ਮਹੀਨੇ ਬਾਅਦ ਛੱਡ ਦਿੰਦਾ। ਸੂਬੇ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਡਾਕਟਰ ਜੁਨੈਦ ਦੇ ਖਿਲਾਫ ਕਈ ਧਾਰਾਵਾਂ ਵਿਚ ਮੁਕੱਦਮਾ ਦਰਜ ਕੀਤਾ ਹੈ।