ਪੰਜਾਬ

punjab

UP Murder News : ਦੇਵਰੀਆ ਵਿੱਚ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਸਣੇ 6 ਲੋਕਾਂ ਦਾ ਕਤਲ

By ETV Bharat Punjabi Team

Published : Oct 2, 2023, 1:27 PM IST

ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਸਣੇ 6 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਟੀਮ ਮੌਕੇ 'ਤੇ (UP Murder News) ਪਹੁੰਚ ਗਈ।

UP Murder News
UP Murder News

ਦੇਵਰੀਆ/ਉੱਤਰ ਪ੍ਰਦੇਸ਼: ਦੇਵਰੀਆ ਦੇ ਰੁਦਰਪੁਰ ਕੋਤਵਾਲੀ ਇਲਾਕੇ ਦੇ ਫਤਿਹਪੁਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਇੱਕ ਹੀ ਪਰਿਵਾਰ ਦੇ ਪੰਜ ਸਣੇ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਵਾਰਡਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਪੁਲਿਸ ਨੇ ਮੌਕੇ 'ਤੇ (Six People Murdered In Deoria) ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵਲੋਂ ਜਾਂਚ ਸ਼ੁਰੂ: ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੇਵਰੀਆ ਦੇ ਰੁਦਰਪੁਰ ਨੇੜੇ ਫਤਿਹਪੁਰ ਪਿੰਡ 'ਚ ਪੁਰਾਣੀ ਦੁਸ਼ਮਣੀ ਕਾਰਨ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਕਤਲ ਦਾ ਮਾਮਲਾ ਸਾਹਮਣੇ ਆਇਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਛੇ ਵਿਅਕਤੀਆਂ ਦੇ ਕਤਲ ਕਾਰਨ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੀਏਸੀ ਵੀ ਮੌਕੇ 'ਤੇ ਪਹੁੰਚ ਗਈ। ਦੇਵਰੀਆ 'ਚ 6 ਲੋਕਾਂ ਦੇ ਕਤਲ ਕਾਰਨ ਪੁਲਿਸ ਵਿਭਾਗ 'ਚ ਹੜਕੰਪ ਮਚ ਗਿਆ ਹੈ।

ਪੁਲਿਸ ਦਾ ਕੀ ਕਹਿਣਾ:ਪੁਲਿਸ ਮੁਤਾਬਕ ਸੋਮਵਾਰ ਸਵੇਰੇ ਦੇਵਰੀਆ ਦੇ ਰੁਦਰਪੁਰ ਕੋਤਵਾਲੀ ਖੇਤਰ ਦੇ ਫਤਿਹਪੁਰ ਦੇ ਲਹਿਰਾ ਟੋਲਾ 'ਚ ਸਾਬਕਾ ਜ਼ਿਲਾ ਪੰਚਾਇਤ ਮੈਂਬਰ ਪ੍ਰੇਮ ਯਾਦਵ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਗੁੱਸੇ 'ਚ ਭੜਕੀ ਭੀੜ ਨੇ ਮੁਲਜ਼ਮ ਸਤਿਆਪ੍ਰਕਾਸ਼ ਦੂਬੇ ਦੇ ਘਰ ਪਹੁੰਚ ਕੇ ਸਤਿਆਪ੍ਰਕਾਸ਼ ਦੂਬੇ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਭੜਕੀ ਭੀੜ ਨੇ ਦੋ ਬੱਚਿਆਂ, ਇੱਕ ਔਰਤ ਅਤੇ ਇੱਕ ਹੋਰ ਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।

ਘਟਨਾ ਨਿੱਜੀ ਦੁਸ਼ਮਣੀ ਨਾਲ ਜੁੜੀ ਹੋਈ :ਡੀਜੀਪੀ ਹੈੱਡਕੁਆਰਟਰ ਮੁਤਾਬਕ ਪਹਿਲੀ ਨਜ਼ਰੇ ਇਹ ਘਟਨਾ ਨਿੱਜੀ ਦੁਸ਼ਮਣੀ ਨਾਲ ਜੁੜੀ ਹੋਈ ਹੈ। ਸੋਮਵਾਰ ਸਵੇਰੇ ਪ੍ਰੇਮ ਯਾਦਵ ਸਤਿਆਪ੍ਰਕਾਸ਼ ਦੂਬੇ ਦੇ ਘਰ ਪਹੁੰਚੇ ਸਨ। ਇਸ ਦੌਰਾਨ ਤਕਰਾਰ ਹੋ ਗਈ ਅਤੇ ਸਤਿਆਪ੍ਰਕਾਸ਼ ਦੂਬੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮ ਯਾਦਵ ਦਾ ਕਤਲ ਕਰ ਦਿੱਤਾ। ਕੁਝ ਸਮੇਂ ਬਾਅਦ ਪ੍ਰੇਮ ਯਾਦਵ ਦੇ ਇਲਾਕੇ ਅਭੈਪੁਰ ਦੇ ਲੋਕਾਂ ਨੇ ਸੱਤਿਆ ਪ੍ਰਕਾਸ਼ ਦੂਬੇ ਦੇ ਘਰ 'ਤੇ ਹਮਲਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ 'ਚ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।

ਸੀਐਮ ਯੋਗੀ ਖੁਦ ਕਰ ਰਹੇ ਹਨ ਨਿਗਰਾਨੀ : ਦੇਵਰੀਆ 'ਚ ਛੇ ਲੋਕਾਂ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੰਭੀਰ ਨਜ਼ਰ ਆਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖੁਦ ਘਟਨਾ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਗ੍ਰਹਿ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਤੋਂ ਲਈ। ਸੀਐਮ ਯੋਗੀ ਰੁਦਰਪੁਰ ਕਤਲੇਆਮ ਦੀ ਹਰ ਪਲ ਜਾਣਕਾਰੀ ਲੈ ਰਹੇ ਹਨ। ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਖਮੀਆਂ ਦਾ ਸਹੀ ਇਲਾਜ ਕੀਤਾ ਜਾਵੇ। ਸੀਐਮ ਯੋਗੀ ਨੇ ਕਿਹਾ ਕਿ ਪੁਲਿਸ ਨੂੰ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੇ ਨਿਰਦੇਸ਼ ਦਿੱਤੇ। ਏਡੀਜੀ, ਕਮਿਸ਼ਨਰ ਅਤੇ ਆਈਜੀ ਨੂੰ ਵੀ ਮੌਕੇ 'ਤੇ ਪਹੁੰਚਣ ਲਈ ਕਿਹਾ ਹੈ।

ABOUT THE AUTHOR

...view details