ਲਖਨਊ:2022 ਦੀ ਯੂਪੀ ਵਿਧਾਨ ਸਭਾ ਚੋਣ ਦੀ ਲੜਾਈ ਖ਼ਤਮ ਹੋ ਗਈ ਹੈ। 10 ਮਾਰਚ ਨੂੰ ਆਏ ਚੋਣ ਨਤੀਜਿਆਂ ਵਿੱਚ ਭਾਜਪਾ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਜਿੱਤਣ ਵਾਲੇ ਆਗੂ ਜਿੱਥੇ ਜਸ਼ਨ ਮਨਾ ਰਹੇ ਹਨ। ਉਥੇ ਹੀ ਦੂਜੇ ਪਾਸੇ ਹਾਰ ਦਾ ਸਾਹਮਣਾ ਕਰ ਰਹੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਵੀ ਚੁੱਪ ਪਸਰੀ ਹੋਈ ਹੈ।
ਚੋਣ ਨਤੀਜਿਆਂ ਤੋਂ ਨਿਰਾਸ਼ ਇਕ ਨੌਜਵਾਨ ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਆਪਣਾ ਨਾਂ ਨਰਿੰਦਰ ਉਰਫ ਵਿਜੇ ਯਾਦਵ ਦੱਸ ਰਿਹਾ ਹੈ। ਨਰਿੰਦਰ ਉਰਫ ਵਿਜੇ ਯਾਦਵ ਨੇ ਲਖਨਊ ਦੇ ਕਮਟਾ ਚੌਰਾਹੇ 'ਤੇ ਅਵਧ ਬੱਸ ਸਟੈਂਡ ਨੇੜੇ ਚਾਹ ਦਾ ਸਟਾਲ ਲਗਾਉਦਾ ਹੈ।
ਵੀਡੀਓ 'ਚ ਨਰਿੰਦਰ ਦੱਸ ਰਿਹਾ ਹੈ ਕਿ 1 ਨੂੰ ਉਸ ਨੇ ਆਪਣੇ ਫੇਸਬੁੱਕ 'ਤੇ ਟਿੱਪਣੀ ਕੀਤੀ ਸੀ ਕਿ ਜੇਕਰ ਸੂਬੇ 'ਚ ਅਖਿਲੇਸ਼ ਯਾਦਵ ਦੀ ਸਰਕਾਰ ਨਾ ਬਣੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
ਨਰਿੰਦਰ ਦਾ ਕਹਿਣਾ ਹੈ ਕਿ 10 ਮਾਰਚ ਨੂੰ ਚੋਣ ਨਤੀਜੇ ਆ ਚੁੱਕੇ ਹਨ ਅਤੇ ਹੁਣ ਅਖਿਲੇਸ਼ ਯਾਦਵ ਦੀ ਸਰਕਾਰ ਨਹੀਂ ਬਣ ਰਹੀ ਹੈ। ਇਸ ਲਈ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।