ਉੱਤਰ ਪ੍ਰਦੇਸ਼/ਫਰੂਖਾਬਾਦ: ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਤਵਾਲੀ ਮੁਹੰਮਦਾਬਾਦ ਇਲਾਕੇ 'ਚ ਦੋ ਚਚੇਰੀਆਂ ਭੈਣਾਂ ਆਪਸ 'ਚ ਵਿਆਹ ਕਰਵਾਉਣ ਦੀ ਜਿਦ ਤੇ ਅੜੀਆ ਹੋਈਆ ਹਨ, ਜਦਕਿ ਦੋਵੇਂ ਪਰਿਵਾਰ ਇਸ ਸਮਲਿੰਗੀ ਸਬੰਧਾਂ ਦੇ ਖਿਲਾਫ ਹਨ। ਸੂਚਨਾ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਣਕਾਰੀ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ।
Cousin Sisters Are Adamant Marrying Each Other: ਫਰੂਖਾਬਾਦ 'ਚ ਚਚੇਰੀਆਂ ਭੈਣਾਂ ਨੂੰ ਇਕ-ਦੂਜੇ ਨਾਲ ਹੋਇਆ ਪਿਆਰ, ਦੋਵੇਂ ਵਿਆਹ ਕਰਨ ਦੀ ਜਿਦ ਤੇ ਅੜੀਆ - ਇੰਸਪੈਕਟਰ ਅਮਰਪਾਲ ਸਿੰਘ
ਫਰੂਖਾਬਾਦ 'ਚ ਪੁਲਿਸ ਵਾਲੇ ਵੀ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਦੋ ਲੜਕੀਆਂ ਇਕ-ਦੂਜੇ ਨਾਲ ਵਿਆਹ ਕਰਨ 'ਤੇ ਅੜ ਗਈਆਂ। ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੇ ਕਹਿਣ ਤੋਂ ਬਾਅਦ ਵੀ ਦੋਵੇਂ ਲੜਕੀਆਂ ਵਿਆਹ ਕਰਵਾਉਣ ਦੀ ਜਿਦ 'ਤੇ ਅੜੀਆ ਹੋਈਆ ਹਨ।
![Cousin Sisters Are Adamant Marrying Each Other: ਫਰੂਖਾਬਾਦ 'ਚ ਚਚੇਰੀਆਂ ਭੈਣਾਂ ਨੂੰ ਇਕ-ਦੂਜੇ ਨਾਲ ਹੋਇਆ ਪਿਆਰ, ਦੋਵੇਂ ਵਿਆਹ ਕਰਨ ਦੀ ਜਿਦ ਤੇ ਅੜੀਆ Cousin Sisters Are Adamant Marrying Each Other](https://etvbharatimages.akamaized.net/etvbharat/prod-images/05-10-2023/1200-675-19690607-thumbnail-16x9-up.jpg)
Published : Oct 5, 2023, 6:56 PM IST
ਦੋਹਾਂ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਨ ਦਾ ਕੀਤਾ ਫੈਸਲਾ:ਮੁਹੰਮਦਾਬਾਦ ਦੇ ਇੰਚਾਰਜ ਇੰਸਪੈਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਇਕ 31 ਸਾਲਾ ਲੜਕੀ ਨੂੰ ਆਪਣੀ ਹੀ 26 ਸਾਲਾ ਚਚੇਰੀ ਭੈਣ ਨਾਲ ਪਿਆਰ ਹੋ ਗਿਆ ਹੈ। ਦੋਵੇਂ ਭੈਣਾਂ ਹਮੇਸ਼ਾ ਹਰ ਥਾਂ ਇਕੱਠੀਆਂ ਜਾਂਦੀਆਂ ਹਨ। ਦੋਹਾਂ ਕੁੜੀਆਂ ਨੇ ਬੁੱਧਵਾਰ ਨੂੰ ਇਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਦਾ ਪਤਾ ਲੱਗਣ 'ਤੇ ਦੋਵਾਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
- Ludhiana Beaf smuggling News: ਗਊ ਮਾਂਸ ਦੀ ਕਥਿੱਤ ਤਸਕਰੀ ਦੇ ਸ਼ੱਕ 'ਚ 1 ਵਿਅਕਤੀ ਕਾਬੂ, ਹਿੰਦੂ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ
- Head Constable Shoots Wife And Daughters: ਆਂਧਰਾ ਪ੍ਰਦੇਸ਼ 'ਚ ਹੈੱਡ ਕਾਂਸਟੇਬਲ ਨੇ ਆਪਣੀ ਪਤਨੀ ਅਤੇ ਬੇਟੀਆਂ ਦਾ ਕੀਤਾ ਕਤਲ, ਖੁਦ ਵੀ ਕੀਤੀ ਖੁਦਕੁਸ਼ੀ
- Haryana Crime News Gang Rape Case: ਪਾਣੀਪਤ ਗੈਂਗ ਰੇਪ ਮਾਮਲੇ 'ਚ 3 ਮੁਲਜ਼ਮ ਗ੍ਰਿਫਤਾਰ, ਇਕ ਫਰਾਰ, ਜੇਲ 'ਚ ਬਣਾਈ ਲੁੱਟ ਦੀ ਯੋਜਨਾ
ਇਕੱਠੇ ਰਹਿਣਾ ਚਾਹੁੰਦੀਆਂ ਹਨ ਦੋਵੇਂ ਕੁੜੀਆਂ:ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਸੂਚਨਾ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਲੜਕੀਆਂ ਤੋਂ ਮਾਮਲੇ ਦੀ ਜਾਣਕਾਰੀ ਲਈ। ਇਸ ਦੇ ਨਾਲ ਹੀ ਦੋਵਾਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਨਾਲ ਹੀ ਦੋਹਾਂ ਕੁੜੀਆਂ ਨੂੰ ਬਹੁਤ ਸਮਝਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਦੋਵਾਂ ਲੜਕੀਆਂ ਨੂੰ ਕਾਫੀ ਸਮਝਾਇਆ। ਪਰ ਦੋਵੇਂ ਕੁੜੀਆਂ ਆਪਸ ਵਿੱਚ ਵਿਆਹ ਕਰਵਾਉਣ ਦੀ ਜਿਦ ਤੇ ਅੜੀਆ ਹੋਈਆ ਹਨ। ਦੋਵੇਂ ਕੁੜੀਆਂ ਇਕੱਠੇ ਰਹਿਣਾ ਚਾਹੁੰਦੀਆਂ ਹਨ। ਮਾਮਲੇ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।