ਸ਼੍ਰੀਨਗਰ: ਕੋਰੋਨਾ ਵਾਇਰਸ(Coronavirus) ਦੇ ਚੱਲਦੇ ਇੱਕ ਪਾਸੇ ਜਿੱਥੇ ਸਰਕਾਰ ਲੋਕਾਂ ਨੂੰ ਬਚਾਉਣ ਦੇ ਲਈ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੋਰੋਨਾ ਕਾਲ ਸਮੇਂ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਵੀ ਮਨੁੱਖਤਾ ਦੀ ਸੇਵਾ ਕਰ ਰਹੀਆਂ ਹਨ। ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਸੰਸਥਾਵਾਂ ਨਾ ਸਿਰਫ ਮ੍ਰਿਤਕ ਲੋਕਾਂ ਦਾ ਅੰਤਮ ਸਸਕਾਰ ਕਰ ਰਹੀਆਂ ਹਨ, ਨਾਲ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਜਰੂਰਤਾਂ ਦੀਆਂ ਵਸਤੂਆਂ ਵੀ ਪ੍ਰਦਾਨ ਕਰ ਰਹੀਆਂ ਹਨ।
ਕੋਰੋਨਾ ਕਾਲ ਦੌਰਾਨ ਇੱਕ ਪਾਸੇ ਜਿੱਥੇ ਲੋਕ ਆਪਣੇ ਹੀ ਪਰਿਵਾਰ ਦੇ ਜੀਅ ਦਾ ਅੰਤਮ ਸਸਕਾਰ ਕਰਨ ਤੋਂ ਡਰ ਰਹੇ ਹਨ ਉੱਥੇ ਹੀ ਕਈ ਸਿੱਖ ਸੰਸਥਾਵਾਂ ਹਨ ਜੋ ਬਿਨਾਂ ਕਿਸੇ ਭੇਦਭਾਵ ਨਾਲ ਕੋਰੋਨਾ ਨਾਲ ਮਰ ਰਹੇ ਲੋਕਾਂ ਦਾ ਅੰਤਮ ਸਸਕਾਰ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਸ਼੍ਰੀਨਗਰ ਵਿਖੇ ਸਿੱਖ ਭਾਈਚਾਰੇ ਦੁਆਰਾ ਬਣਾਈ ਗਈ ਇੱਕ ਸਮਾਜਿਕ ਸੰਸਥਾ ਯੂਨਾਈਟਿਡ ਸਿੱਖ ਫੋਰਮ(United Sikh Forum) ਜੋ ਕਿ ਕੋਰੋਨਾ ਦੇ ਨਾਲ ਮਰ ਰਹੇ ਲੋਕਾਂ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਮ ਸਸਕਾਰ ਕਰ ਰਹੀ ਹੈ। ਦੱਸ ਦਈਏ ਕਿ ਇਹ ਸੰਸਥਾ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੀ ਹੈ।