ਜੰਮੂ ਕਸ਼ਮੀਰ:ਦੁਨੀਆ ਭਰ 'ਚ ਅੱਜ ਵੱਧਦੀ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਕਰੋੜਾਂ ਸਿੱਖਿਅਤ ਨੌਜਵਾਨ ਬੇਰੁਜ਼ਗਾਰ ਬੈਠੇ ਹਨ ਤੇ ਸਰਕਾਰੀ ਨੌਕਰੀ ਪਾਉਣ ਲਈ ਸੰਘਰਸ਼ ਕਰ ਰਹੇ ਹਨ। ਜਦੋਂ ਕਿ ਕੁੱਝ ਨੌਜਵਾਨ ਨੌਕਰੀ ਦੀ ਦੌੜ ਤੋਂ ਹੱਟ ਕੇ ਸਵੈ-ਰੁਜ਼ਗਾਰ ਦੀ ਰਾਹ ਵੱਲ ਚੱਲ ਰਹੇ ਹਨ। ਇਹ ਨੌਜਵਾਨ ਬਿਨ੍ਹਾਂ ਸਮਾਂ ਬਰਬਾਦ ਕੀਤੇ ਨਾਂ ਮਹਿਜ਼ ਆਫਣੇ ਲਈ ਬਲਕਿ ਹੋਰਨਾਂ ਲਈ ਵੀ ਰੁਜ਼ਗਾਰ ਪੈਦਾ ਕਰ ਰਹੇ ਹਨ।
ਫਿਸ਼ ਫਾਰਮ ਦੀ ਸ਼ੁਰੂਆਤ
ਦੁਨੀਆ ਭਰ ਦੇ ਨਾਲ-ਨਾਲ ਭਾਰਤ ਵਿੱਚ ਵੀ ਪੈਦਾ ਹੋਏ ਰੁਜ਼ਗਾਰ ਸੰਕਟ ਵਿਚਾਲੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜੀਗੁੜ ਇਲਾਕੇ ਤੋਂ ਸਵੈ-ਰੁਜ਼ਗਾਰ ਦਾ ਇੱਕ ਆਦਰਸ਼ ਮਾਡਲ ਸਾਹਮਣੇ ਆਇਆ ਹੈ। ਕਾਜੀਗੁੰਡ ਦੇ ਨੁਸੂ (Nusu) ਇਲਾਕੇ ਦੇ ਰਹਿਣ ਵਾਲੇ ਬਿਲਾਲ ਅਹਿਮਦ ਖਾਨ ਨੇ ਇੱਕ ਛੋਟੇ ਜਿਹੇ ਤਲਾਬ ਨੂੰ ਅਨੋਖੇ ਫਿਸ਼ ਫਾਮਰ ਵਿੱਚ ਤਬਦੀਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਇਸ 40 ਸਾਲਾ ਕਸ਼ਮੀਰੀ ਨੌਜਵਾਨ ਨੇ ਸਾਲ 2007 ਵਿੱਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਨੌਕਰੀ ਦੇ ਲਈ ਕੜੇ ਸੰਘਰਸ਼ ਕਰਨ ਮਗਰੋਂ, ਉਨ੍ਹਾਂ ਨੇ ਆਪਣੀ ਪਤਨੀ ਤੇ ਦੋ ਧੀਆਂ ਦੀ ਮਦਦ ਨਾਲ ਇਸ ਫਿਸ਼ ਫਾਰਮ ਦੀ ਸ਼ੁਰੂਆਤ ਕੀਤੀ ਹੈ।
ਅਨੌਖਾ ਫਿਸ਼ ਫਾਰਮ, ਜਾਣੋ ਇੱਕ ਫਿਸ਼ ਫਾਰਮਰ ਦੀ ਕਹਾਣੀ ਲੋਕਾਂ ਲਈ ਮਨੋਰੰਜ਼ਕ ਸਪੌਟ ਬਣਿਆ ਫਿਸ਼ ਫਾਰਮ
ਕਸ਼ਮੀਰੀ ਨੌਜਵਾਨ ਬਿਲਾਲ ਅਹਿਮਦ ਖਾਨ ਦਾ ਇਹ ਅਨੋਖਾ ਫਾਰਮ ਮਹਿਜ਼, ਫਿਸ਼ ਫਾਰਮ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਲੋਕਾਂ ਦੇ ਲਈ ਮਨੋਰੰਜ਼ਨ ਦੇ ਖੇਤਰ ਵਿੱਚ ਵੀ ਬਦਲ ਗਿਆ ਹੈ। ਇਸ ਫਿਸ਼ ਫਾਰਮ ਨੂੰ ਵੇਖਣ ਲਈ ਨੇੜਲੇ ਖੇਤਰਾਂ ਤੋਂ ਵੱਡੀ ਗਿਣਤੀ 'ਚ ਲੋਕ ਤੇ ਖ਼ਾਸਕਰ ਬੱਚੇ ਇਥੇ ਆਉਂਦੇ ਹਨ।
ਇਹ ਥਾਂ ਹੁਣ ਮਹਿਜ਼ ਫਿਸ਼ ਫਾਰਮ ਦੇ ਤੌਰ 'ਤੇ ਨਹੀਂ ਬਲਕਿ ਸਥਾਨਕ ਲੋਕਾਂ ਦੇ ਲਈ ਮਨੋਰੰਜ਼ਨ ਲਈ ਵੀ ਜਾਣਿਆ ਜਾਂਦਾ ਹੈ। ਲੋਕ ਇਥੇ ਮਹਿਜ਼ ਮੱਛੀਆਂ ਖਰੀਦਣ ਹੀ ਨਹੀਂ ਆਉਂਦੇ, ਬਲਕਿ ਹੁਣ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਸਵੀਮਿੰਗ ਤੇ ਬੋਟਿੰਗ ਕਰਵਾਉਣ ਲਈ ਵੀ ਲਿਆਂਉਦੇ ਹਨ। ਬੱਚੇ ਵੀ ਤਲਾਬ 'ਚ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਨੂੰ ਤੈਰਦੇ ਹੋਏ ਵੇਖਣਾ ਪਸੰਦ ਕਰਦੇ ਹਨ।
ਸਰਕਾਰ ਵੱਲੋਂ ਮਦਦ ਦੀ ਅਪੀਲ
ਸਵੈ ਰੁਜ਼ਗਾਰ ਦਾ ਇੱਕ ਉਭਰਦਾ ਹੋਇਆ ਮਾਡਲ ਤਿਆਰ ਕਰਨ ਵਾਲੇ ਬਿਲਾਲ ਅਹਿਮਦ ਖਾਨ ਨੇ ਇਥੇ ਆਉਣ ਵਾਲੇ ਲੋਕਾਂ ਦੇ ਲਈ ਹੁਣ ਅਪਣਾ ਸੇਬ ਦਾ ਬਾਗ ਵੀ ਖੋਲ੍ਹ ਦਿੱਤਾ ਹੈ। ਜਿਥੇ ਲੋਕ ਘੁੰਮਣ ਆਉਂਦੇ ਹਨ। ਇਸ ਤੋਂ ਇਲਾਵਾ ਖਾਨ ਆਪਣੇ ਭਵਿੱਖ 'ਚ ਇਸ ਥਾਂ ਉੱਤੇ ਇੱਕ ਮਨੋਰੰਜਨ ਪਾਰਕ ਤੇ ਇੱਕ ਕੈਫੇਟੇਰਿਆ ਵੀ ਖੋਲ੍ਹਣਾ ਚਾਹੁੰਦੇ ਹਨ।
ਫਿਸ਼ ਫਾਰਮ ਦੇ ਸਫਲ ਸੰਚਾਲਨ ਤੋਂ ਬਾਅਦ ਖਾਨ ਤੇ ਉਸ ਦੇ ਪਰਿਵਾਰ ਨੇ ਸਰਕਾਰ ਤੋਂ ਇਸ ਥਾਂ ਨੂੰ ਜੰਮੂ-ਕਸ਼ਮੀਰ ਵਿੱਚ ਟੂਰਿਸੱਟ ਪਲੇਸ ਵਜੋਂ ਵਧਾਵਾ ਦੇਣ ਦੀ ਅਪੀਲ ਕੀਤੀ ਹੈ। ਕਿਉਂਕਿ ਇਸ ਥਾਂ 'ਚ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੀ ਸਮਰਥਾ ਹੈ।