ਚੰਡੀਗੜ੍ਹ ਡੈਸਕ :ਪਟਨਾ 'ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸ਼ੁਰੂ ਹੋਣ ਜਾ ਰਹੀ ਹੈ। ਭਾਜਪਾ ਦੇ ਖਿਲਾਫ ਅੱਜ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਰਜੇਡੀ, ਜੇਡੀਯੂ ਸਮੇਤ 17-18 ਪਾਰਟੀਆਂ ਇੱਕ ਮੇਜ਼ 'ਤੇ ਬੈਠ ਕੇ ਰਣਨੀਤੀ 'ਤੇ ਵਿਚਾਰ ਕਰਨਗੇ। ਰਾਹੁਲ ਗਾਂਧੀ ਪਟਨਾ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਪਟਨਾ ਹਵਾਈ ਅੱਡੇ 'ਤੇ ਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਇਸ ਬੈਠਕ ਨੂੰ ਲੈ ਕੇ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਕਿਹਾ ਹੈ ਕਿ ਕਾਂਗਰਸ ਜਾਣਦੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਵਿੱਚ ਇਕੱਲੀ ਸਮਰਥ ਨਹੀਂ ਹੈ ਇਸੇ ਕਾਰਨ ਉਹ ਬਾਕੀ ਪਾਰਟੀਆਂ ਦਾ ਸਾਥ ਲੱਭ ਰਹੀ ਹੈ।
ਵਿਰੋਧੀ ਏਕਤਾ ਬੈਠਕ ਉਤੇ ਸਮ੍ਰਿਤੀ ਇਰਾਨੀ :ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਵਿਰੋਧੀ ਏਕਤਾ ਦੀ ਬੈਠਕ ਉਤੇ ਬੋਲਦਿਆਂ ਕਿਹਾ ਕਿ ਇਹ ਹਾਸੋਹੀਣਾ ਹੈ ਕਿ ਅੱਜ ਕਾਂਗਰਸ ਦੀ ਅਗਵਾਈ ਹੇਠ ਕੁਝ ਅਜਿਹੇ ਆਗੂ ਇਕੱਠੇ ਹੋਣਗੇ, ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰ ਵਿੱਚ ਲੋਕਤੰਤਰ ਦੇ ਕਤਲ ਦਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਹਾਸੋਹੀਣਾ ਹੈ ਕਿ ਅੱਜ ਉਹ ਲੋਕ ਇਕੱਠੇ ਹੋਣਗੇ ਜੋ ਰਾਸ਼ਟਰ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਹਨ, ਕਿ ਉਨ੍ਹਾਂ ਦੀ ਆਪਣੀ ਮਸਰੱਥਾ ਮੋਦੀ ਜੀ ਅੱਗੇ ਕੱਖ ਵੀ ਨਹੀਂ। ਮੈਂ ਕਾਂਗਰਸ ਦੀ ਅਭਾਰੀ ਹਾਂ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਉਨ੍ਹਾਂ ਇਕੱਲਿਆਂ ਲਈ ਬਹੁਤ ਮੁਸ਼ਕਿਲ ਹੈ, ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ।
- Patna Opposition Meeting: ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਟੱਕਰ ਦੇਣ ਲਈ ਸਾਂਝੀ ਰਣਨੀਤੀ ਬਣਾਉਣ ਲਈ ਵਿਰੋਧੀ ਨੇਤਾਵਾਂ ਦੀ ਬੈਠਕ ਸ਼ੁਰੂ
- PM Modi at US Congress: ਸੈਨੇਟਰਾਂ ਨੇ 79 ਵਾਰ ਤਾੜੀਆਂ ਵਜਾਈਆਂ, 15 ਵਾਰ ਦਿੱਤਾ ਸਟੈਂਡਿੰਗ ਓਵੇਸ਼ਨ
- PM Modi US Visit: ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਵਿੱਚ ਇੱਕ 'ਨਵਾਂ ਅਧਿਆਏ' ਜੁੜਿਆ: ਪ੍ਰਧਾਨ ਮੰਤਰੀ ਮੋਦੀ