ਮੁੰਬਈ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕੇਂਦਰੀ ਮੰਤਰੀ ਦੇ ਨਾਗਪੁਰ ਸਥਿਤ ਦਫਤਰ ਨੂੰ ਅੱਜ ਸਵੇਰੇ 11.30 ਅਤੇ 11.40 ਵਜੇ ਧਮਕੀ ਭਰੇ ਫੋਨ ਆਏ। ਨਾਗਪੁਰ ਪੁਲਿਸ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਧਮਕੀ ਭਰੀ ਕਾਲ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਨੇ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਨਾਗਪੁਰ ਸਥਿਤ ਦਫਤਰ 'ਚ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ। ਕੇਂਦਰੀ ਮੰਤਰੀ ਦੇ ਦਫ਼ਤਰ ਦੀ ਤਰਫੋਂ ਨਾਗਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਤੋਂ ਬਾਅਦ ਨਾਗਪੁਰ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਤਿਨ ਗਡਕਰੀ ਦੇ ਦਫ਼ਤਰ ਨੂੰ ਅੱਜ ਸਵੇਰੇ 11:30 ਵਜੇ ਤੋਂ 11:40 ਵਜੇ ਤੱਕ ਲਗਾਤਾਰ ਕਾਲਾਂ ਆਈਆਂ। ਨਿਤਿਨ ਗਡਕਰੀ ਦੇ ਦਫਤਰ ਦੀ ਤਰਫੋਂ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਕੇਂਦਰੀ ਮੰਤਰੀ ਦਾ ਜਨ ਸੰਪਰਕ ਦਫਤਰ ਨਾਗਪੁਰ ਦੇ ਖਾਮਲਾ ਚੌਕ 'ਤੇ ਸਥਿਤ ਹੈ, ਜੋ ਕਿ ਉਨ੍ਹਾਂ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਖ਼ਬਰ ਦੀ ਪੁਸ਼ਟੀ ਨਾਗਪੁਰ ਪੁਲਿਸ ਅਤੇ ਨਿਤਿਨ ਗਡਕਰੀ ਦੇ ਦਫ਼ਤਰ ਨੇ ਕੀਤੀ ਹੈ। ਸ਼ਹਿਰ ਵਿੱਚ ਗਡਕਰੀ ਦੇ ਨਿੱਜੀ ਦਫ਼ਤਰ ਨੂੰ ਸਵੇਰੇ 11.30 ਵਜੇ ਤੋਂ 12.30 ਵਜੇ ਦਰਮਿਆਨ ਘੱਟੋ-ਘੱਟ ਤਿੰਨ ਕਾਲਾਂ ਆਈਆਂ ਅਤੇ ਕਾਲ ਕਰਨ ਵਾਲੇ ਨੇ ਕਥਿਤ ਤੌਰ 'ਤੇ ਭਗੌੜੇ ਮਾਫੀਆ ਡਾਨ ਦਾਊਦ ਇਬਰਾਹਿਮ ਕਾਸਕਰ ਦਾ ਨਾਮ ਲਿਆ।