ਕਾਨਸ (ਫਰਾਂਸ)/ਸ਼ਿਮਲਾ: ਇਨ੍ਹੀਂ ਦਿਨੀਂ ਫਰਾਂਸ ਵਿੱਚ 75ਵਾਂ ਕਾਨਸ ਫਿਲਮ ਫੈਸਟੀਵਲ 2022 (Cannes Film Festival 2022) ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੋ ਕਿ 17 ਮਈ ਤੋਂ ਸ਼ੁਰੂ ਹੋ ਕੇ 28 ਮਈ ਤੱਕ ਚੱਲੇਗਾ। ਇਸ ਫਿਲਮ ਫੈਸਟੀਵਲ (Anurag Thakur In Cannes Film Festival) ਵਿੱਚ ਭਾਰਤੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਫਰਾਂਸ ਪਹੁੰਚ ਚੁੱਕੇ ਹਨ। ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੀ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤ ਦੀ ਸ਼ਮੂਲੀਅਤ ਮਹੱਤਵਪੂਰਨ ਹੈ। ਭਾਰਤ ਨੂੰ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਕੰਟਰੀ ਆਫ ਆਨਰ ਲਈ ਸੱਦਾ ਦਿੱਤਾ ਗਿਆ ਹੈ। ਕਾਨਸ ਫਿਲਮ ਫੈਸਟੀਵਲ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ।
ਕਾਨਸ ਫਿਲਮ ਫੈਸਟੀਵਲ ਵਿੱਚ ਚੰਬਾ ਥਾਲ - ਕਾਨਸ ਫਿਲਮ ਫੈਸਟੀਵਲ ਵਿੱਚ ਜਿੱਥੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਫਿਲਮੀ ਸਿਤਾਰੇ ਆਪਣੀ ਚਮਕ ਫੈਲਾ ਰਹੇ ਹਨ। ਇਸ ਦੇ ਨਾਲ ਹੀ ਹਿਮਾਚਲ ਦਾ ਚੰਬਾ ਥਾਲ ਵੀ ਫਰਾਂਸ ਦੇ ਖ਼ੂਬਸੂਰਤ ਸ਼ਹਿਰ ਕਾਨਸ ਵਿੱਚ ਸੁਰਖੀਆਂ ਬਟੋਰ ਚੁੱਕਾ ਹੈ। ਦਰਅਸਲ ਬੁੱਧਵਾਰ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Union Minister Anurag Thakur) ਫਰਾਂਸ ਦੇ ਸੇਂਟ ਟਰੋਪੇਜ਼ ਦੀ ਮੇਅਰ ਸਿਲਵੀ ਸਿਰੀ (Saint Tropez Mayor Sylvie Siri) ਨੂੰ ਮਿਲੇ ਅਤੇ ਉਨ੍ਹਾਂ ਨੂੰ ਤੋਹਫੇ ਵਜੋਂ ਚੰਬਾ ਥਾਲ ਭੇਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੇਅਰ ਨੂੰ ਇੱਕ ਰਵਾਇਤੀ ਹਿਮਾਚਲੀ ਟੋਪੀ ਅਤੇ ਸ਼ਾਲ ਵੀ ਭੇਂਟ ਕੀਤੀ (Anurag Thakur gifts Chamba Thal to Saint Tropez Mayor) ।