ਨਵੀਂ ਦਿੱਲੀ:ਕੇਰਲ ਅਤੇ ਮਹਾਰਾਸ਼ਟਰ ਦੋ ਅਜਿਹੇ ਸੂਬੇ ਹਨ ਜਿੱਥੇ 10 ਹਜ਼ਾਰ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਕੇਸ (Cases of corona virus) ਸਾਹਮਣੇ ਆਏ ਹਨ। ਦੇਸ਼ ਵਿਚ 55 ਫੀਸਦੀ ਮਾਮਲੇ ਇਹਨਾਂ ਦੋਵੇਂ ਸੂਬਿਆ ਵਿਚ ਪਾਏ ਗਏ ਹਨ।ਉਥੇ ਹੀ ਕਰਨਾਟਕ ਵਿਚ ਨਵੇਂ ਵੇਰੀਐਂਟ ਓਮੀਕਰੋਨ ਦੇ ਦੋ ਕੇਸ (Two cases of variant Omicron) ਸਾਹਮਣੇ ਆਏ ਹਨ।ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ 49 ਫੀਸਦੀ ਲੋਕਾਂ ਨੇ ਪੂਰੀ ਤਰ੍ਹਾਂ ਵੈਕਸੀਨ ਲਗਾ ਚੁੱਕੇ ਹਨ।ਇਸ ਦੇ ਇਲਾਵਾ ਸਿਹਤ ਮੰਤਰਾਲੇ ਟੀਕਾਕਰਨ ਨੂੰ ਵਧਾਵਾ ਦੇ ਰਿਹਾ ਹੈ।ਘਰ-ਘਰ ਵੈਕਸੀਨ ਲਗਾਉਣ ਦਾ ਅਭਿਆਨ (Vaccination campaign from door to door) ਸ਼ੁਰੂ ਕੀਤਾ ਗਿਆ ਹੈ।ਲਵ ਅਗਰਵਾਲ ਨੇ ਕਿਹਾ ਹੈ ਕਿ 55 ਫੀਸਦੀ ਕੇਸ ਕੇਰਲ ਅਤੇ ਮਹਾਰਾਸ਼ਟਰ ਵਿਚ ਪਾਏ ਗਏ ਹਨ।ਇਹਨਾਂ ਦੇ 15 ਜਿਲ੍ਹਿਆ ਵਿਚ 10 ਫੀਸਦੀ ਦਰ ਵਿਚ ਵਾਧਾ ਹੋਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਦੇ ਕੇਸ ਘਟੇ ਹਨ ਪਰ ਕੋਰੋਨਾ ਦੇ ਨਿਯਮਾਂ ਦਾ ਪਾਲਣ ਨਾਲ ਹੋਣ ਕਾਰਨ ਕੇਸ ਵਧ ਰਹੇ ਹਨ।ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਪਾਇਆ ਗਿਆ ਹੈ। ਜਿਸ ਦੀ ਸ਼ੁਰੂਆਤ ਦੱਖਣੀ ਅਫਰੀਕਾ ਤੋਂ ਹੋਈ ਹੈ।