ਪੰਜਾਬ

punjab

ETV Bharat / bharat

ਟੀਕਾਕਰਣ ਮੁਹਿੰਮ ਲਈ 35,000 ਕਰੋੜ ਦੇ ਬਜਟ ਚੋਂ ਹਾਲੇ ਤੱਕ ਖ਼ਰਚੇ ਗਏ ਸਿਰਫ਼ 4,744 ਕਰੋੜ - वैक्सीन बजट

ਕੇਂਦਰ ਸਰਕਾਰ ਦੁਆਰਾ ਕੋਰੋਨਾ ਟੀਕਾਕਰਣ ਲਈ ਪਾਸ ਕੀਤੇ ਗਏ 35,000 ਕਰੋੜ ਰੁਪਏ ਦੇ ਬਜਟ ਦਾ ਹੋਲੀ ਗਤੀ ਨਾਲ ਉਪਯੋਗ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਟੀਕਾਕਰਣ ਅਭਿਆਨ ਦੀ ਗਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਜ਼ਰੀਏ ਹੀ ਨਵੇਂ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਆਈ ਇਕਦਮ ਤੇਜ਼ੀ ਨੂੰ ਘਟਾਇਆ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਬੋਲਿਆ ਭਾਜਪਾ ’ਤੇ ਹਮਲਾ
ਰਾਹੁਲ ਗਾਂਧੀ ਨੇ ਬੋਲਿਆ ਭਾਜਪਾ ’ਤੇ ਹਮਲਾ

By

Published : May 8, 2021, 6:56 PM IST

ਹੈਦਰਾਬਾਦ: ਕੇਂਦਰ ਸਰਕਾਰ ਨੇ ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਚੱਲ ਰਹੇ ਦੇਸ਼ ਵਿਆਪੀ ਟੀਕਾਕਰਣ ਪ੍ਰੋਗਰਾਮ ’ਤੇ ਹੁਣ ਤੱਕ 4,744 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਜੋ ਕਿ ਮੌਜੂਦਾ ਵਿੱਤੀ ਸਾਲ ਦੇ ਟੀਕਾਕਰਣ ਲਈ ਵੰਡੇ ਗਏ ਕੁੱਲ ਬਜਟ ਦੇ 14 ਫ਼ੀਸਦ ਤੋਂ ਵੀ ਘੱਟ ਹੈ।

ਭਾਰਤ ’ਚ ਜਾਰੀ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਆਨ ਨੂੰ ਕਈ ਮੋਰਚਿਆਂ ’ਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸੂਬਿਆਂ ’ਚ ਵੈਕਸੀਨ ਦੀ ਘਾਟ ਹੈ ਅਤੇ ਕਈ ਸੂਬਿਆਂ ’ਚ ਟੀਕਾਕਰਣ ਦੀ ਰਫ਼ਤਾਰ ਬਹੁਤ ਘੱਟ ਹੈ।

ਪਹਿਲਾਂ ਤੋਂ ਹੀ ਪਾਸ ਕੀਤੇ ਗਏ 35,000 ਕਰੋੜ ਰੁਪਏ ਦੇ ਬਜਟ ਦਾ ਹੋਲੀ ਗਤੀ ਨਾਲ ਉਪਯੋਗ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਟੀਕਾਕਰਣ ਅਭਿਆਨ ਦੀ ਗਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਜ਼ਰੀਏ ਹੀ ਨਵੇਂ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਆਈ ਇਕਦਮ ਤੇਜ਼ੀ ਨੂੰ ਘਟਾਇਆ ਜਾ ਸਕਦਾ ਹੈ।

ਪਿਛਲੇ ਇਸ ਹਫ਼ਤੇ ਦੌਰਾਨ ਔਸਤਨ 3.86 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਪ੍ਰਤਿ ਦਿਨ 3,600 ਤੋਂ ਜ਼ਆਦਾ ਮੌਤਾਂ ਹੋ ਰਹੀਆਂ ਹਨ।

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਟਵੀਟ ਕਰ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਟੀਕਾਕਰਣ ਅਭਿਆਨ ’ਤੇ ਕੁਲ 4,744.45 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਦੁਨੀਆਂ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆਂ (ਐੱਸਆਈਆਈ) ਨੂੰ 3,639.67 ਕਰੋੜ ਰੁਪਏ ਅਤੇ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੂੰ 1,104.78 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

ਐੱਸਆਈਆਈ ਨੂੰ ਭੁਗਤਾਨ ਦੇ ਰੂਪ ’ਚ ਮਈ, ਜੂਨ ਅਤੇ ਜੁਲਾਈ ’ਚ 11 ਕਰੋੜ ਟੀਕਿਆਂ ਦੀ ਪੂਰਤੀ ਲਈ ਐਡਵਾਂਸ ਆਰਡਰ ਲਈ ਕੀਤਾ ਗਿਆ ਹੈ, ਜਿਸ ’ਚ 1,732.50 ਕਰੋੜ ਰੁਪਏ ਦਾ ਭੁਗਤਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਐੱਸਆਈਆਈ ਨੂੰ ਸ਼ੁਰੂ ’ਚ 15 ਕਰੋੜ ਤੋਂ ਵੱਧ ਟੀਕਿਆਂ ਦੀ ਪੂਰਤੀ ਲਈ 2,353.09 ਕਰੋੜ ਰੁਪਏ ਦਾ ਬਿੱਲ ਲਈ ਕੀਤਾ ਗਿਆ 1907.17 ਕਰੋੜ ਰੁਪਏ ਦਾ ਭੁਗਤਾਨ ਵੀ ਸ਼ਾਮਲ ਹੈ।

ਅਨੁਰਾਗ ਠਾਕੁਰ ਅਨੁਸਾਰ, ਐੱਸਆਈਆਈ ਨੇ ਹੁਣ ਤੱਕ ਕੋਵੀਸ਼ੀਲਡ ਦੀ ਕੁੱਲ 14.344 ਕਰੋੜ ਟੀਕਿਆਂ ਦੀ ਪੂਰਤੀ ਕੀਤੀ ਹੈ। ਸਰਕਾਰ ਨੇ ਐੱਸਆਈਆਈ ਨੂੰ ਕੁੱਲ 26.60 ਕਰੋੜ ਟੀਕਿਆਂ ਦਾ ਆਰਡਰ ਦਿੱਤਾ ਹੈ।

ਇਸ ਤਰ੍ਹਾਂ, ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਦੇ ਮਾਮਲੇ ’ਚ ਜੋ ਸਵਦੇਸ਼ੀ ਕੋਵੈਕਸੀਨ ਦਾ ਉਤਪਾਦਨ ਕਰਦਾ ਹੈ। ਸਰਕਾਰ ਨੇ ਹੁਣ ਤੱਕ ਕੁੱਲ 8 ਕਰੋੜ ਖ਼ੁਰਾਕ ਦੀ ਪੂਰਤੀ ਲਈ ਕੁਲ 1104.78 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਨਾਲ ਹੀ ਸਰਕਾਰ ਨੇ 5 ਕਰੋੜ ਅਤੇ ਟੀਕਿਆਂ ਦੀ ਪੂਰਤੀ ਲਈ 787.5 ਕਰੋੜ ਦਾ ਐਡਵਾਂਸ ’ਚ ਭੁਗਤਾਨ ਸ਼ਾਮਲ ਹੈ। ਜਿਸਦੀ ਪੂਰਤੀ ਮਈ, ਜੂਨ ਅਤੇ ਜੁਲਾਈ ’ਚ ਕੀਤੀ ਜਾਵੇਗੀ।

ਹਾਲਾਂਕਿ, ਮੰਤਰੀ ਤੇ ਟਵੀਟ ਰਾਹੀਂ ਸਪਸ਼ੱਟ ਨਹੀਂ ਹੈ ਕਿ ਵੈਕਸੀਨ ਨਿਰਮਾਤਾਵਾਂ ਨੂੰ ਪਿਛਲੇ ਵਿੱਤੀ ਸਾਲ ’ਚ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਇਸ ਸਾਲ ਦੇ 35,000 ਕਰੋੜ ਰੁਪਏ ਦਾ ਟੀਕਾਕਰਣ ਬਜਟ ਰਾਹੀਂ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ।

ABOUT THE AUTHOR

...view details