ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਖੇ ਅੱਜ ਪੀਡੀਪੀ ਨੇਤਾ ਪਰਵੇਜ਼ ਅਹਿਮਦ ਦੇ ਘਰ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਅੱਤਵਾਦੀਆਂ ਨੇ ਪਰਵੇਜ਼ ਅਹਿਮਦ ਦੇ ਘਰ 'ਤੇ ਲਗਾਤਾਰ ਫਾਈਰਿੰਗ ਕੀਤੀ। ਇਸ ਹਮਲੇ 'ਚ ਪੀਡੀਪੀ ਆਗੂ ਦੇ ਪੀਐਸਓ ਕਾਂਸਟੇਬਲ ਮੰਜੂਰ ਅਹਿਮਦ ਗੰਭੀਰ ਜ਼ਖਮੀ ਹੋ ਗਏ ਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।
ਜੰਮੂ ਕਸ਼ਮੀਰ: ਪੀਡੀਪੀ ਨੇਤਾ ਦੇ ਘਰ ਅੱਤਵਾਦੀ ਹਮਲਾ, ਅਧਿਕਾਰੀ ਦੀ ਹੋਈ ਮੌਤ - ਪੀਡੀਪੀ ਨੇਤਾ ਪਰਵੇਜ਼ ਅਹਿਮਦ ਦੇ ਘਰ ਅੱਤਵਾਦੀ ਹਮਲਾ
ਸ੍ਰੀਨਗਰ ਵਿੱਚ ਪੀਡੀਪੀ ਨੇਤਾ ਪਰਵੇਜ਼ ਅਹਿਮਦ ਦੇ ਘਰ 'ਤੇ ਅੱਤਵਾਦੀਆਂ ਨੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਮਲੇ 'ਚ ਪੀਐਸਓ ਆਗੂ ਦੇ ਪੀਐਸਓ ਕਾਂਸਟੇਬਲ ਮੰਜੂਰ ਅਹਿਮਦ ਦੀ ਮੌਤ ਹੋ ਗਈ ਹੈ।
ਜੰਮੂ ਕਸ਼ਮੀਰ: ਪੀਡੀਪੀ ਨੇਤਾ ਦੇ ਘਰ ਅੱਤਵਾਦੀ ਹਮਲਾ, ਅਧਿਕਾਰੀ ਦੀ ਹੋਈ ਮੌਤ
ਇਹ ਜਾਣਕਾਰੀ ਕਸ਼ਮੀਰ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਗੋਲੀਬਾਰੀ ਦੌਰਾਨ ਸ੍ਰੀਨਗਰ ਦੇ ਨਾਟੀਪੋਰਾ ਵਿਖੇ ਪੀਡੀਪੀ ਨੇਤਾ ਦੇ ਨਿੱਜੀ ਸੁਰੱਖਿਆ ਅਧਿਕਾਰੀ ਮੰਜੂਰ ਅਹਿਮਦ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਤੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।