ਲੰਦਨ :ਦੁਨੀਆ ਲਈ ਖਤਰੇ ਦੀ ਘੰਟੀ ਵਜਾ ਰਹੇ ਕੋਵਿਡ-19 ਦੇ ਓਮੀਕਰੋਨ (omicron)ਵੇਰੀਐਂਟ ਨਾਲ ਬ੍ਰਿਟੇਨ ਵਿੱਚ ਪਹਿਲੀ ਮੌਤ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਨੇ ਦੱਸਿਆ ਕਿ ਓਮੀਕਰੋਨ ਵੇਰੀਐਂਟ ਨਾਲ ਪੀੜਤ ਘੱਟ ਤੋਂ ਘੱਟ ਇੱਕ ਮਰੀਜ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿੱਚ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੀ ਦਿਨਾਂ ਤੋਂ ਬ੍ਰਿਟੇਨ ਵਿੱਚ ਹਜਾਰਾਂ ਕੋਰੋਨਾ ਸੰਕਰਮਣ ਦੇ ਹਜਾਰਾਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਵੀ ਚੰਗੀ ਖਾਸੀ ਤਾਦਾਦ ਹੈ। ਦਸੰਬਰ ਮਹੀਨੇ ਵਿੱਚ ਹੀ ਰੋਜਾਨਾ ਔਸਤਨ 45 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਸ਼ਨੀਵਾਰ ਨੂੰ ਬ੍ਰਿਟੇਨ ਵਿੱਚ ਕੋਰੋਨਾ ਦੇ 54 ਹਜਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 633 ਮਾਮਲੇ ਓਮੀਕਰੋਨ ਦੇ ਸਨ।