ਮੱਧ ਪ੍ਰਦੇਸ਼: ਉਜੈਨ 'ਚ ਨਿਰਭਯਾ ਮਾਮਲਾ, ਜਿਸ 'ਚ 12 ਸਾਲ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਪੀੜਤਾ ਢਾਈ ਘੰਟੇ ਤੱਕ ਸੜਕ 'ਤੇ ਭਟਕਦੀ ਰਹੀ ਮਦਦ ਮੰਗਦੀ ਰਹੀ ਪਰ ਕੋਈ ਨਹੀਂ ਉਸ ਦੀ ਮਦਦ ਕੀਤੀ। ਮੌਜੂਦਾ ਸਮੇਂ 'ਚ ਵਿਰੋਧੀ ਧਿਰ ਇਸ ਮੁੱਦੇ 'ਤੇ ਹਮਲੇ ਕਰ ਰਹੀ ਹੈ, ਫਿਲਹਾਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ (Rahul Gandhi and Priyanka Gandhi) ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ 'ਐੱਮਪੀ 'ਚ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਮੁੱਖ ਮੰਤਰੀ ਨੇ ਚੋਣ ਭਾਸ਼ਣ ਦੌਰਾਨ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।
Ujjain minor rape Case: ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਸਵਾਲ, ਕਿਹਾ-ਮਹਿਲਾਵਾਂ ਦੀ ਸੁਰੱਖਿਆ 'ਚ ਸਰਕਾਰ ਨਕਾਮ
ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਮੱਧ ਪ੍ਰਦੇਸ਼ 'ਚ ਵਾਪਰੇ ਨਬਾਲਿਗ ਰੇਪ ਕਾਂਡ (Minor rape case) ਨੂੰ ਲੈ ਕੇ ਭਾਜਪਾ ਸਰਕਾਰ 'ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਜਦੋਂ ਸਰਕਾਰ ਸੁਰੱਖਿਆ ਦੇਣ ਦੇ ਸਮਰੱਥ ਨਹੀਂ ਹੈ ਤਾਂ 'ਲਾਡਲੀ ਬੇਹਨਾ' ਦਾ ਅਜਿਹਾ ਚੋਣ ਐਲਾਨ ਕਰਨ ਦਾ ਕੀ ਫਾਇਦਾ ਹੈ।
Published : Sep 28, 2023, 2:13 PM IST
ਪ੍ਰਿਅੰਕਾ ਨੇ ਔਰਤਾਂ ਦੀ ਸੁਰੱਖਿਆ 'ਤੇ ਉਠਾਏ ਸਵਾਲ:ਪ੍ਰਿਯੰਕਾ ਗਾਂਧੀ ਨੇ ਕਿਹਾ, "ਭਗਵਾਨ ਮਹਾਕਾਲ ਦੇ ਸ਼ਹਿਰ ਉਜੈਨ 'ਚ ਇੱਕ ਛੋਟੀ ਬੱਚੀ ਨਾਲ ਹੋਈ ਬੇਰਹਿਮੀ ਰੂਹ ਨੂੰ ਝੰਜੋੜ ਦੇਣ ਵਾਲੀ ਹੈ। ਇਸ ਅੱਤਿਆਚਾਰ ਤੋਂ ਬਾਅਦ ਉਹ ਘਰ-ਘਰ ਜਾ ਕੇ ਮਦਦ ਲਈ ਭਟਕਦੀ ਰਹੀ। ਉਹ ਵੀ ਡੇਢ ਘੰਟਾ ਅਤੇ ਫਿਰ ਉਹ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਪਈ, ਪਰ ਮਦਦ ਨਾ ਮਿਲ ਸਕੀ। ਇਹ ਹੈ ਮੱਧ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ? ਬੀਜੇਪੀ ਦੇ 20 ਸਾਲਾਂ ਦੇ ਕੁਸ਼ਾਸਨ ਵਿੱਚ ਕੁੜੀਆਂ,ਔਰਤਾਂ,ਆਦੀਵਾਸੀ ਅਤੇ ਦਲਿਤ ਸੁਰੱਖਿਅਤ ਨਹੀਂ ਹਨ। ਪਿਆਰੀ ਭੈਣ ਦਾ ਨਾਂ, ਪਰ ਜੇ ਕੁੜੀਆਂ ਨੂੰ ਸੁਰੱਖਿਆ ਅਤੇ ਮਦਦ ਵੀ ਨਹੀਂ ਮਿਲ ਸਕਦੀ ਤਾਂ ਚੋਣ ਐਲਾਨ ਕਰਨ ਦਾ ਕੀ ਫਾਇਦਾ? (Law and order of Madhya Pradesh)
- MINOR GIRL RAPED: ਉਜੈਨ 'ਚ ਬਲਾਤਕਾਰ ਤੋਂ ਬਾਅਦ ਖੂਨ ਨਾਲ ਲੱਥਪੱਥ ਮਿਲੀ ਨਬਾਲਿਗ ਕੁੜੀ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ,ਪੁਲਿਸ ਵੱਲੋਂ ਐੱਸਆਈਟੀ ਦਾ ਗਠਨ
- Uttarakhand Police arrested Bangladeshi citizen : 11 ਸਾਲਾਂ ਤੋਂ ਭਾਰਤ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਪਿਰਾਨ ਕਲਿਆਰ ਤੋਂ ਗ੍ਰਿਫਤਾਰ ਬੰਗਲਾਦੇਸ਼ੀ ਨਾਗਰਿਕ, ਗੁਜਰਾਤ ਕਨੈਕਸ਼ਨ ਵੀ ਮਿਲਿਆ
- 31 TERRORISTS KILLED : ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ
PM 'ਤੇ ਰਾਹੁਲ ਦਾ ਹਮਲਾ: ਰਾਹੁਲ ਗਾਂਧੀ ਨੇ ਕਿਹਾ, "ਮੱਧ ਪ੍ਰਦੇਸ਼ ਵਿੱਚ ਇੱਕ 12 ਸਾਲ ਦੀ ਬੱਚੀ ਦੇ ਨਾਲ ਕੀਤਾ ਗਿਆ ਭਿਆਨਕ ਅਪਰਾਧ ਭਾਰਤ ਮਾਤਾ ਦੇ ਦਿਲ ਨੂੰ ਇੱਕ ਝਟਕਾ ਹੈ। ਔਰਤਾਂ ਦੇ ਖਿਲਾਫ ਅਪਰਾਧ ਅਤੇ ਨਾਬਾਲਗ ਲੜਕੀਆਂ ਦੇ ਨਾਲ ਬਲਾਤਕਾਰ ਦੀ ਗਿਣਤੀ ਵਧ ਰਹੀ ਹੈ। ਸਭ ਤੋਂ ਵੱਧ ਮੱਧ ਪ੍ਰਦੇਸ਼ ਵਿੱਚ ਇਹ ਗਿਣਤੀ ਹੈ। ਇਸ ਦੇ ਦੋਸ਼ੀ ਸਿਰਫ ਅਪਰਾਧੀ ਹੀ ਨਹੀਂ, ਜਿਨ੍ਹਾਂ ਨੇ ਇਹ ਅਪਰਾਧ ਕੀਤੇ ਹਨ, ਸਗੋਂ ਸੂਬੇ ਦੀ ਭਾਜਪਾ ਸਰਕਾਰ ਵੀ ਹੈ, ਜੋ ਧੀਆਂ ਦੀ ਰੱਖਿਆ ਕਰਨ ਤੋਂ ਅਸਮਰੱਥ ਹੈ। ਅੱਜ ਨਾ ਤਾਂ ਇਨਸਾਫ ਹੈ, ਨਾ ਕਾਨੂੰਨ ਵਿਵਸਥਾ, ਨਾ ਹੀ ਅਧਿਕਾਰ, ਮੱਧ ਪ੍ਰਦੇਸ਼ ਦੀਆਂ ਧੀਆਂ ਦੀ ਹਾਲਤ ਦੇਖ ਕੇ ਪੂਰਾ ਦੇਸ਼ ਸ਼ਰਮਸਾਰ ਹੈ ਪਰ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਨੇ ਚੋਣ ਭਾਸ਼ਣਾਂ ਅਤੇ ਖੋਖਲੇ ਵਾਅਦਿਆਂ ਵਿਚਾਲੇ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।