ਪੰਜਾਬ

punjab

ETV Bharat / bharat

ਉਜੈਨ ਦੇ ਮਹਾਕਾਲੇਸ਼ਵਰ ਮੰਦਰ 'ਚ ਬਾਬਾ ਮਹਾਕਾਲ ਦਾ ਲਾੜੇ ਦੇ ਰੂਪ 'ਚ ਹੋਇਆ ਸ਼ਿੰਗਾਰ, ਤੁਸੀਂ ਵੀ ਕਰੋ ਦਰਸ਼ਨ - ਭਗਵਾਨ ਮਹਾਕਾਲ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ

ਅੱਜ ਸਵੇਰੇ ਹੋਏ ਭਸਮ ਆਰਤੀ ਵਿੱਚ ਭਗਵਾਨ ਮਹਾਕਾਲ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ ਗਿਆ ਅਤੇ ਬਾਬਾ ਨੂੰ ਭਸਮ ਭੇਂਟ ਕੀਤੀ ਗਈ। ਇਸ ਉਪਰੰਤ ਬਾਬਾ ਮਹਾਕਾਲ ਨੂੰ ਭੰਗ ਅਤੇ ਡ੍ਰਾਈ ਫੂਡ ਤੋਂ ਸ਼ਿੰਗਾਰ ਕੀਤਾ ਗਿਆ। ਬਾਬੇ ਦੇ ਸਿਰ ’ਤੇ ਪਗੜੀ ਬੰਨ੍ਹ ਕੇ ਲਾੜੇ ਵਾਂਗ (Baba Mahakal makeup on 28 Feb 2022 ) ਸਜਾਇਆ ਗਿਆ।

ਬਾਬਾ ਮਹਾਕਾਲ ਦਾ ਲਾੜੇ ਦੇ ਰੂਪ 'ਚ ਹੋਇਆ ਸ਼ਿੰਗਾਰ
ਬਾਬਾ ਮਹਾਕਾਲ ਦਾ ਲਾੜੇ ਦੇ ਰੂਪ 'ਚ ਹੋਇਆ ਸ਼ਿੰਗਾਰ

By

Published : Feb 28, 2022, 1:11 PM IST

ਉਜੈਨ: ਬਾਬਾ ਮਹਾਕਾਲੇਸ਼ਵਰ 12 ਜਯੋਤਿਰਲਿੰਗਾਂ ਵਿੱਚੋਂ ਇੱਕ ਹੈ। ਦੂਰੋਂ-ਦੂਰੋਂ ਸ਼ਰਧਾਲੂ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਨਤਾਵਾਂ ਹਨ ਕਿ ਬਾਬਾ ਮਹਾਕਾਲ ਦੇ ਦਰਬਾਰ ਤੋਂ ਕੋਈ ਖਾਲੀ ਹੱਥ ਨਹੀਂ ਗਿਆ ਹੈ, ਇੱਥੇ ਸਾਰਿਆਂ ਦੀਆਂ ਇੱਛਾਵਾ ਪੂਰੀਆਂ ਹੁੰਦੀਆਂ ਹਨ।

ਬਾਬਾ ਮਹਾਕਾਲ ਦਾ ਅੱਜ ਦਾ ਸ਼ਿੰਗਾਰ

ਇੱਥੇ ਹਰ ਰੋਜ਼ ਸਵੇਰੇ ਬਾਬਾ ਮਹਾਕਾਲ ਦੀ ਭਸਮ ਆਰਤੀ ਹੁੰਦੀ ਹੈ ਅਤੇ ਉਸ ਤੋਂ ਪਹਿਲਾਂ ਬਾਬਾ ਸ਼ਿੰਗਾਰ ਦਾ ਮੇਕਅੱਪ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਈ ਪ੍ਰਕਾਰ ਦੇ ਭੋਗ ਲਗਾਏ ਜਾਂਦੇ ਹਨ। ਇੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਭਸਮ ਆਰਤੀ ਵਿੱਚ ਪਹੁੰਚਦੇ ਹਨ ਅਤੇ ਬਾਬਾ ਦੇ ਸਰੂਪ ਦੇ ਦਰਸ਼ਨ ਕਰਦੇ ਹਨ। ਤੁਸੀਂ ਵੀ ਘਰ ਬੈਠੇ ਬਾਬੇ ਦੇ ਨਵੇਂ ਸਰੂਪ ਦੇ ਦਰਸ਼ਨ ਕਰੋ।

ਸਿਰ 'ਤੇ ਪਗੜੀ ਬੰਨ੍ਹ ਕੇ ਬਾਬਾ ਨੂੰ ਲਾੜੇ ਵਾਂਗ ਸਜਾਇਆ

ਅੱਜ ਸੋਮਵਾਰ ਨੂੰ ਬਾਬਾ ਮਹਾਕਾਲ ਦਾ ਆਕਰਸ਼ਕ ਸ਼ਿੰਗਾਰ

ਉਜੈਨ ਦੇ ਮਹਾਕਾਲੇਸ਼ਵਰ ਮੰਦਰ 'ਚ ਹਰ ਰੋਜ਼ ਸਵੇਰੇ ਹੋਣ ਵਾਲੀ ਭਸਮ ਆਰਤੀ 'ਚ ਬਾਬਾ ਮਹਾਕਾਲ ਨੂੰ ਲਾੜੇ ਦੇ ਰੂਪ 'ਚ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਰਾਜਾਧੀਰਾਜ ਬਾਬਾ ਮਹਾਕਾਲ ਨੂੰ ਉਜੈਨ ਦਾ ਰਾਜਾ ਕਿਹਾ ਜਾਂਦਾ ਹੈ। ਸਵੇਰੇ ਸਭ ਤੋਂ ਪਹਿਲਾਂ ਬਾਬਾ ਮਹਾਕਾਲ ਨੂੰ ਪੁਜਾਰੀਆਂ ਵੱਲੋਂ ਪੰਚਾਮ੍ਰਿਤ ਨਾਲ ਅਭਿਸ਼ੇਕ ਕੀਤਾ ਗਿਆ।

ਬਾਬਾ ਨੂੰ ਭਸਮੀ ਆਰਤੀ ਭੇਂਟ ਕੀਤੀ ਗਈ

ਅੱਜ ਕੱਲ੍ਹ ਸ਼ਿਵ ਨਵਰਾਤਰੀ ਦਾ ਤਿਉਹਾਰ ਚੱਲ ਰਿਹਾ ਹੈ। ਅਜਿਹੇ 'ਚ ਨਵਰਾਤਰੀ ਦੇ ਅੱਠਵੇਂ ਦਿਨ ਸਵੇਰੇ ਹੋਈ ਭਸਮ ਆਰਤੀ 'ਚ ਭਗਵਾਨ ਮਹਾਕਾਲ ਦਾ ਡ੍ਰਾਈ ਫੂਡ ਅਤੇ ਭੰਗ ਨਾਲ ਸ਼ਿੰਗਾਰਿਆ ਗਿਆ। ਉਪਰੰਤ ਬਾਬਾ ਮਹਾਕਾਲ ਨੂੰ ਸਿਰ 'ਤੇ ਦਸਤਾਰ ਸਜਾ ਕੇ ਲਾੜੇ ਦਾ ਰੂਪ ਚ ਤਿਆਰ ਕੀਤਾ ਗਿਆ | ਇਸ ਦੇ ਨਾਲ ਹੀ ਭਗਵਾਨ ਨੂੰ ਡ੍ਰਾਈ ਫੂੱਡ ਅਤੇ ਸਿਰ 'ਤੇ ਰੁਦਰਾਕਸ਼ ਦਾ ਸ਼ਿੰਗਾਰ ਕੀਤਾ ਗਿਆ ਅਤੇ ਵੱਖ-ਵੱਖ ਰੰਗਾਂ ਦੇ ਫੁੱਲ ਅਤੇ ਰੰਗ-ਬਿਰੰਗੇ ਕੱਪੜੇ ਵੀ ਭਗਵਾਨ ਨੂੰ ਭੇਂਟ ਕੀਤੇ ਗਏ।

ਇਹ ਵੀ ਪੜੋ:ਮਹਾਸ਼ਿਵਰਾਤਰੀ ’ਤੇ ਸ਼ਿਵਯੋਗ ਦਾ ਅਦਭੁਤ ਸੰਯੋਗ, ਸ਼ੁਭ ਮੁਹੂਰਤ ’ਚ ਕਰੋ ਜਲਾਭਿਸ਼ੇਕ

ABOUT THE AUTHOR

...view details