ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਅੱਜ ਯਾਨੀ 13 ਅਪ੍ਰੈਲ ਨੂੰ ਯੂਜੀਸੀ ਨੈੱਟ 2023 ਦਾ ਨਤੀਜਾ ਜਾਰੀ ਕਰੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਜਿਹੇ ਵਿੱਚ UGC ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰ UGC NET ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਉਮੀਦਵਾਰ ਆਪਣਾ ਨਤੀਜਾ ਇਸ ਲਿੰਕ 'ਤੇ ਕਲਿੱਕ ਕਰਕੇ ਕਰ ਸਕਦੇ ਚੈਕ:ਯੂਜੀਸੀ ਦੇ ਚੇਅਰਮੈਨ ਮਮੀਦਲਾ ਜਗਦੀਸ਼ ਕੁਮਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਯੂਜੀਸੀ ਨਤੀਜਾ 2023 ਦੇ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਇੱਕ ਟਵੀਟ ਪੋਸਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ NTA ਵੀਰਵਾਰ ਯਾਨੀ ਅੱਜ UGC-NET ਦੇ ਨਤੀਜਿਆਂ ਦਾ ਐਲਾਨ ਕਰੇਗਾ। ਅਜਿਹੇ ਵਿੱਚ ਉਮੀਦਵਾਰ ਆਪਣਾ ਨਤੀਜਾ ਦੇਖਣ ਲਈ https://ugcnet.nta.nic.in 'ਤੇ ਚੈਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ https://nta.nic.in/ 'ਤੇ ਕਲਿੱਕ ਕਰਕੇ ਵੀ ਆਪਣਾ ਨਤੀਜਾ ਦੇਖ ਸਕਦੇ ਹਨ।
ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਆਪਣਾ UGC NET ਦਾ ਨਤੀਜਾ:ਤੁਹਾਨੂੰ ਦੱਸ ਦੇਈਏ ਕਿ 21 ਫਰਵਰੀ 2023 ਤੋਂ 16 ਮਾਰਚ ਤੱਕ ਪੰਜ ਪੜਾਵਾਂ ਵਿੱਚ 83 ਵਿਸ਼ਿਆਂ ਲਈ ਪ੍ਰੀਖਿਆ ਹੋਈ ਸੀ। ਜਿਸ ਵਿੱਚ ਕੁੱਲ 8,34,537 ਉਮੀਦਵਾਰ ਹਾਜ਼ਰ ਹੋਏ ਸੀ। ਵਧੇਰੇ ਜਾਣਕਾਰੀ ਲਈ ਤੁਸੀਂ UGC NET ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਉਮੀਦਵਾਰ UGC-NET ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ UGC NET ਦੀ ਵੈੱਬਸਾਈਟ ugcnet.nta.nic.in 'ਤੇ ਜਾਓ। ਹੋਮ ਪੇਜ 'ਤੇ ਜਾਕੇ UGC NET ਨਤੀਜਾ 2023 ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਲੌਗਇਨ ਡਿਟੇਲ ਦਰਜ ਕਰੋ, ਫਿਰ ਸਬਮਿਟ 'ਤੇ ਕਲਿੱਕ ਕਰੋ। ਕਲਿੱਕ ਕਰਦੇ ਹੀ ਤੁਹਾਨੂੰ ਸਕਰੀਨ 'ਤੇ ਆਪਣਾ ਨਤੀਜਾ ਦਿਖਾਈ ਦੇਵੇਗਾ। ਨਤੀਜਾ ਚੈੱਕ ਕਰਨ ਤੋਂ ਬਾਅਦ ਹੁਣ ਪੇਜ ਨੂੰ ਡਾਉਨਲੋਡ ਕਰੋ। ਡਾਊਨਲੋਡ ਕਰਨ ਤੋਂ ਬਾਅਦ ਇਸਦੀ ਹਾਰਡ ਕਾਪੀ ਆਪਣੇ ਕੋਲ ਰੱਖੋ, ਜੋ ਬਾਅਦ ਵਿੱਚ ਤੁਹਾਡੇ ਕੰਮ ਆਵੇਗੀ।
ਆਪਣਾ ਨਤੀਜਾ ਦੇਖਣ ਲਈ ਤੁਹਾਨੂੰ ਇਨ੍ਹਾਂ ਵੇਰਵਿਆਂ ਦੀ ਪਵੇਗੀ ਲੋੜ:ਇੱਕ ਵਾਰ ਨਤੀਜਾ ਜਾਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਨਤੀਜਾ ਦੇਖਣ ਲਈ ਅਧਿਕਾਰਤ ਪੋਰਟਲ 'ਤੇ ਲੌਗਇਨ ਕਰਨਾ ਹੋਵੇਗਾ। ਅਜਿਹਾ ਕਰਨ ਲਈ ਉਨ੍ਹਾਂ ਨੂੰ ਅਰਜ਼ੀ ਨੰਬਰ ਅਤੇ ਜਨਮ ਮਿਤੀ ਦੀ ਲੋੜ ਪਵੇਗੀ। ਜੇਕਰ ਤੁਹਾਨੂੰ ਐਪਲੀਕੇਸ਼ਨ ਨੰਬਰ ਯਾਦ ਨਹੀਂ ਹੈ ਤਾਂ ਆਪਣਾ ਐਡਮਿਟ ਕਾਰਡ ਕੱਢ ਕੇ ਰੱਖੋ।
ਇਹ ਵੀ ਪੜ੍ਹੋ:-Complaint Against Rahul: ਵੀਰ ਸਾਵਰਕਰ ਦੇ ਪੋਤੇ ਨੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕਰਵਾਇਆ ਮਾਣਹਾਨੀ ਦਾ ਕੇਸ