ਚੰਡੀਗੜ੍ਹ:ਯੂਨੀਵਰਸਿਟੀ ਗ੍ਰਾਂਟ ਕਮੀਸ਼ਨ ਦੇ ਨੈਸ਼ਨਲ ਅਲਿਜੀਬਿਲਟੀ ਟੈਸਟ 2023 (NET 2023) ਲਈ ਆਪਲਾਈ ਕਰਨ ਦੀ ਪ੍ਰਕਿਰਿਆ ਖ਼ਤਮ ਹੋਣ ਵਾਲੀ ਹੈ। ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਅਜੇ ਵੀ ਤੁਹਾਡੇ ਕੋਲ ਸਮਾਂ ਹੈ। ਯੂਜੀਸੀ ਨੈੱਟ 2023 ਪਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਅੱਜ ਯਾਨੀ 17 ਜਨਵਰੀ, 2023 ਤੱਕ ਹੈ।
ਇਹ ਵੀ ਪੜੋ:JEE Mains 2023 Session 1 Exam : ਜਨਵਰੀ ਸੈਸ਼ਨ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਹੋਵੇਗਾ ਜਾਰੀ !
ਇਸ ਵੈਬਸਾਈਟ ਤੋਂ ਭਰੋ ਫਾਰਮ:ਜਿਹੜੇ ਉਮੀਦਵਾਰ ਯੂਜੀਸੀ ਨੈੱਟ ਪਰੀਖਿਆ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਯੂਜੀਸੀ ਦੀ ਆਫਿਸ਼ੀਅਲ ਵੈਬਸਾਈਟ gcnet.nta.nic.in ਤੇ ਵਿਜ਼ਿਟ ਕਰ ਸਕਦੇ ਹਨ। ਪਰੀਖਿਆ ਲਈ ਫੀਸ ਭਰਨ ਦੀ ਆਖਰੀ ਮਿਤੀ 18 ਜਨਵਰੀ, 2023 ਹੈ। ਫੀਸ ਕ੍ਰੈਡਿਟ ਕਾਰਡ/ਡੈਬਿਟ ਕਾਰਡ/ਨੈੱਟ ਬੈਂਕਿੰਗ/ਯੂਪੀਆਈ ਦੇ ਮਾਧਿਅਮ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ।
ਐਪਲੀਕੇਸ਼ਨ ਵਿਚ ਕਰੈਕਸ਼ਨ ਦੀ ਤਰੀਕ:ਯੂਜੀਸੀ ਨੈੱਟ ਪਰੀਖਿਆ ਲਈ 17 ਜਨਵਰੀ 2023 ਨੂੰ ਸ਼ਾਮੀ 5 ਵਜੇ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਐਪਲੀਕੇਸ਼ਨ ਵਿਚ ਸੁਧਾਰ 19 ਅਤੇ 20 ਜਨਵਰੀ, 2023 ਤੱਕ ਕਰ ਸਕਦੇ ਹਨ। ਫਰਵਰੀ 2023 ਦੇ ਪਹਿਲੇ ਹਫ਼ਤੇ ਪਰੀਖਿਆ ਸੈਂਟਰ ਦਾ ਸ਼ਹਿਰ ਰਿਲੀਜ਼ ਕਰ ਦਿੱਤਾ ਜਾਵੇਗਾ। ਐੱਨਟੀਏ ਦੀ ਆਫਿਸ਼ੀਅਲ ਵੈਬਸਾਈਟ ਤੋਂ ਫਰਵਰੀ 2023 ਮਹੀਨੇ ਦੇ ਦੂਜੇ ਹਫਤੇ ਤੋਂ ਹਾਲ ਟਿਕਟ ਡਾਊਨਲੋਡ ਕੀਤੇ ਜਾ ਸਕਦੇ ਹਨ।
ਇਨ੍ਹਾਂ ਤਰੀਕਾਂ ਨੂੰ ਹੋਵੇਗੀ ਪਰੀਖਿਆ:ਯੂਜੀਸੀ ਨੈੱਟ ਦਸੰਬਰ ਪਰੀਖਿਆ 2022, 21 ਫਰਵਰੀ ਤੋਂ 10 ਮਾਰਚ 2023 ਦੇ ਵਿਚਕਾਰ ਹੋਵੇਗੀ। ਪਰੀਖਿਆ ਤਿੰਨ ਘੰਟੇ ਦੀ ਹੋਵੇਗੀ ਅਤੇ ਪੇਪਰ ਦੋ ਸ਼ਿਫਟਾਂ ਵਿੱਚ ਹੋਵੇਗਾ। ਪਹਿਲੀ ਸ਼ਿਫਟ ਸਵੇਰੇ 9 ਤੋਂ 12 ਵਜੇ ਤੱਕ ਅਤੇ ਦੂਸਰੀ ਸ਼ਿਫਟ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਹ ਪਰੀਖਿਆ ਕੰਪਿਊਟਰ ਬੇਸਡ ਹੋਵੇਗੀ।
ਇੰਨੀ ਹੈ ਫੀਸ:ਜਨਰਲ ਸ਼੍ਰਂਣੀ ਅਤੇ ਓਬੀਸੀ ਉਮੀਦਵਾਰਾਂ ਨੂੰ ਫੀਸ ਦੇ ਤੌਰ ’ਤੇ 1100 ਰੁਪਏ ਦੇਣੇ ਹੋਣਗੇ। ਓਥੇ ਹੀ ਈਡਬਲਯੂਐੱਸ, ਓਬੀਸੀ-ਐੱਨਸੀਐਂਲ ਉਮੀਦਵਾਰਾਂ ਨੂੰ 550 ਰੁਪਏ ਫੀਸ ਦੇਣੀ ਹੋਵੇਗੀ। ਐਸਸੀ, ਐਸਟੀ, ਪੀਡਬਲਯੂ ਅਤੇ ਥਰਡ ਜੈਂਡਰ ਸ਼੍ਰੈਣੀ ਦੇ ਉਮੀਦਵਾਰਾਂ ਨੂੰ 275 ਰੁਪਏ ਫੀਸ ਜਮਾਂ ਕਰਵਾਉਣੀ ਹੋਵੇਗੀ।
ਇਹ ਵੀ ਪੜੋ:Coronavirus Update: ਭਾਰਤ ਵਿੱਚ ਕੋਰੋਨਾ ਦੇ 114 ਨਵੇਂ ਮਾਮਲੇ, ਜਦਕਿ ਪੰਜਾਬ 'ਚ 06 ਨਵੇਂ ਮਾਮਲੇ ਦਰਜ