ਉਦੈਪੁਰ:ਹਮਲਾਵਰਾਂ ਦੀ ਕੁੰਡਲੀ ਦੀ ਜਾਂਚ ਕਰ ਰਹੀਆਂ ਸੁਰੱਖਿਆ ਏਜੰਸੀਆਂ ਉਦੈਪੁਰ ਦੇ ਕਿਸ਼ਨਪੋਲ ਸਥਿਤ ਘਰ 'ਚ ਪਹੁੰਚੀਆਂ, ਜਿੱਥੇ ਇਕ ਮੁਲਜ਼ਮ ਰਿਆਜ਼ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮਕਾਨ ਮਾਲਕ ਮੁਹੰਮਦ ਉਮਰ ਤੋਂ ਪੁੱਛਗਿੱਛ ਕੀਤੀ। ਜਿਸ ਵਿਚ ਉਸ ਨੇ ਮੰਨਿਆ ਕਿ ਰਿਆਜ਼ ਦਾ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ, ਪਰ ਉਸ (ਮਕਾਨ ਮਾਲਕ) ਨੂੰ ਉਸ ਦੀਆਂ ਹਰਕਤਾਂ ਦਾ ਕੋਈ ਪਤਾ ਨਹੀਂ ਸੀ। ਮੁਲਜ਼ਮ ਰਿਆਜ਼ 12 ਜੂਨ ਤੋਂ ਮੁਹੰਮਦ ਉਮਰ ਦੇ ਘਰ ਕਿਰਾਏ ’ਤੇ ਰਹਿ ਰਿਹਾ ਸੀ।
ਪੁਲਿਸ ਉੱਥੇ ਪਹੁੰਚੀ, ਜਿੱਥੇ ਰਹਿੰਦਾ ਸੀ ਰਿਆਜ਼:ਜਾਂਚ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਕਨ੍ਹਈਲਾਲ ਕਤਲ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਦੇ ਤਹਿਤ ਪੁਲਿਸ ਕਿਸ਼ਨਪੋਲ ਸਥਿਤ ਦੋਵਾਂ ਆਰੋਪੀਆਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੇ ਕਮਰਿਆਂ ਦੀ ਜਾਂਚ ਕੀਤੀ, ਮੁਲਜ਼ਮ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਜਾਂਚ ਟੀਮ ਨੇ ਕਰੀਬ ਡੇਢ ਤੋਂ 2 ਘੰਟੇ ਤੱਕ ਦੋਵਾਂ ਘਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮਕਾਨ ਮਾਲਕ ਅਤੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ, ਰਿਆਜ਼ ਉਦੈਪੁਰ ਦੀ ਮੁੱਖ ਸੜਕ 'ਤੇ ਟਰੱਕ ਡਰਾਈਵਰ ਮੁਹੰਮਦ ਉਮਰ ਦੇ ਘਰ ਕਿਰਾਏ 'ਤੇ ਰਹਿੰਦਾ ਸੀ।
ਘਟਨਾ ਤੋਂ ਬਾਅਦ ਪਰਿਵਾਰ ਗੈਰਹਾਜ਼ਰ:ਮਕਾਨ ਮਾਲਕ ਉਮਰ ਨੇ ਦੱਸਿਆ ਕਿ ਰਿਆਜ਼ 2 ਮੰਜ਼ਿਲਾ ਮਕਾਨ 'ਚ ਹੇਠਲੀ ਮੰਜ਼ਿਲ 'ਤੇ ਰਹਿੰਦਾ ਸੀ। ਕਤਲ ਦੀ ਘਟਨਾ ਤੋਂ ਬਾਅਦ ਤੋਂ ਉਸ ਦਾ ਪਰਿਵਾਰ ਵੀ ਉਥੋਂ ਫ਼ਰਾਰ ਹੈ। ਰਿਆਜ਼ ਦਾ ਪਰਿਵਾਰ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਥੇ ਵੀ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਜਾਂਚ ਵਿਚ ਪਤਾ ਲੱਗਾ ਕਿ ਕਿਰਾਇਆ 5500 ਤੈਅ ਕੀਤਾ ਗਿਆ ਸੀ। ਉਸ ਦੀ ਪਤਨੀ, 13 ਸਾਲ ਦੀ ਬੇਟੀ ਅਤੇ 11 ਸਾਲ ਦਾ ਬੇਟਾ ਵੀ ਕਾਤਲ ਦੇ ਨਾਲ ਰਹਿੰਦੇ ਸਨ।