ਰਾਜਸਥਾਨ/ਚਿਤੌੜਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਤੌੜਗੜ੍ਹ ਦੌਰੇ ਤੋਂ ਠੀਕ ਪਹਿਲਾਂ ਵੰਦੇ ਭਾਰਤ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਸੋਮਵਾਰ ਸਵੇਰੇ ਉਦੈਪੁਰ ਜੈਪੁਰ ਵੰਦੇ ਭਾਰਤ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਕੁਝ ਬਦਮਾਸ਼ਾਂ ਨੇ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਪਾਇਲਟ ਦੀ ਚੌਕਸੀ ਕਾਰਨ ਇਹ ਹਾਦਸਾ ਟਲ ਗਿਆ। ਉਦੈਪੁਰ ਤੋਂ ਜੈਪੁਰ ਆਉਂਦੇ ਸਮੇਂ ਟਰੈਕ 'ਤੇ ਵੱਡੀ ਗਿਣਤੀ 'ਚ ਪੱਥਰ ਅਤੇ ਰਾਡ ਰੱਖੇ ਹੋਏ ਸਨ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਮਜ਼ਦੂਰ ਟਰੈਕ ਤੋਂ ਪੱਥਰ ਹਟਾਉਂਦੇ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਰੇਲਵੇ ਵਿਭਾਗ 'ਚ ਹੜਕੰਪ ਮਚ ਗਿਆ। ਰੇਲਵੇ ਪੁਲਿਸ ਅਤੇ ਵਿਭਾਗ ਨੇ ਵੀ ਘਟਨਾ ਬਾਰੇ ਐਸਆਰਪੀਐਫ ਨੂੰ ਸੂਚਿਤ ਕੀਤਾ ਅਤੇ ਸਾਰੇ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਇਸ ਸਬੰਧੀ ਰੇਲਵੇ ਵੱਲੋਂ ਗੰਗਰਾਂ ਥਾਣੇ ਵਿੱਚ ਕੇਸ ਦਰਜ ਕਰਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- BRAJBHUSHAN ON WRESTLING: ਸਾਂਸਦ ਬ੍ਰਿਜਭੂਸ਼ਣ ਨੇ ਕਿਹਾ ਕੁਸ਼ਤੀ ਦੇ ਹਾਲਾਤ ਹੋਏ ਜ਼ਿਆਦਾ ਖ਼ਰਾਬ, ਐਡਹਾਕ ਕਮੇਟੀ 'ਤੇ ਚੁੱਕੇ ਸਵਾਲ
- Lal Bahadur Shastri Childhood: ਲਾਲ ਬਹਾਦੁਰ ਸ਼ਾਸਤਰੀ ਦਾ ਆਵਾਸ ਮਿਊਜ਼ੀਅਮ 'ਚ ਤਬਦੀਲ, ਸੰਜੋ ਕੇ ਰੱਖੀ ਗਈ ਉਨ੍ਹਾਂ ਦੀ ਹਰ ਯਾਦ
- PM Attack On Gehlot Government: PM ਮੋਦੀ ਦਾ ਗਹਿਲੋਤ ਸਰਕਾਰ 'ਤੇ ਤਿੱਖਾ ਹਮਲਾ, ਕਨ੍ਹਈਆ ਲਾਲ ਕਤਲ ਕਾਂਡ 'ਤੇ ਉਠਾਏ ਸਵਾਲ