ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜੌਰੀ 'ਚ ਕੰਟਰੋਲ ਰੇਖਾ ਦੇ ਕੋਲ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਕੇ ਸੈਨਾ ਨੇ ਵੀਰਵਾਰ ਨੂੰ ਇਕ ਵੱਡੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਦੋਂ ਕਿ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ ਦੋ ਜਵਾਨ ਇਸ ਭਿਆਨਕ ਮੁਕਾਬਲੇ 'ਚ ਸ਼ਹੀਦ ਹੋ ਗਏ।
ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਾਨੀ ਸੈਕਟਰ ਦੇ ਦਾਦਲ ਖੇਤਰ 'ਚ ਘੁਸਪੈਠ ਅਤੇ ਅੱਤਵਾਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਭਾਰੀ ਸਰਚ ਅਭਿਆਨ ਚਲਾਇਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀਰਵਾਰ ਨੂੰ ਜਾਣਕਾਰੀ ਦੀ ਪੁਸ਼ਟੀ ਕੀਤੀ ਗਈ ਅਤੇ ਅੱਤਵਾਦੀ ਦੀ ਭਾਲ ਲਈ ਨਿਕਲੀ ਇੱਕ ਸਰਚ ਗਸ਼ਤ ਨੂੰ ਦਾਦਲ ਦੇ ਜੰਗਲ ਦੇ ਖੇਤਰ ਵਿੱਚ ਅੱਤਵਾਦੀਆਂ ਨੇ ਫੌਜ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ।
ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਗ੍ਰਨੇਡ ਸੁੱਟੇ, ਜਿਸ ਨਾਲ ਇਕ ਭਿਆਨਕ ਮੁਕਾਬਲਾ ਸ਼ੁਰੂ ਹੋ ਗਿਆ ਜਿਸ 'ਚ ਦੋ ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਨਾਇਬ ਸਬ ਸ਼੍ਰੀਜੀਤ ਐਮ ਅਤੇ ਕਾਂਸਟੇਬਲ ਮਾਰੂਪ੍ਰੋਲੂ ਜਸਵੰਤ ਰੈਡੀ ਇਸ ਅਭਿਆਨ ਮੁਕਾਬਲੇ 'ਚ ਸ਼ਹੀਦ ਹੋ ਗਏ।