ਪੰਜਾਬ

punjab

ETV Bharat / bharat

ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ - ਅਧਿਆਪਕ ਦੀਪਕ ਚੰਦ

ਸ੍ਰੀਨਗਰ (Srinagar) ਦੇ ਸਰਕਾਰੀ ਲੜਕੇ ਹਾਇਰ ਸੈਕੰਡਰੀ ਸਕੂਲ ਵਿੱਚ ਦੋ ਅਧਿਆਪਕਾਂ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ (Teachers shot dead) ਕਰ ਦਿੱਤੀ ਗਈ ਹੈ। ਮੁੱਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕਾ (Lady teacher died) ਵੀ ਸ਼ਾਮਲ ਹੈ।

ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ
ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

By

Published : Oct 7, 2021, 12:10 PM IST

Updated : Oct 7, 2021, 3:48 PM IST

ਸ੍ਰੀਨਗਰ: ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੁੱਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕਾ ਵੀ ਸ਼ਾਮਲ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ, ਪਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਪੁਰਸ਼ ਅਧਿਆਪਕ ਇੱਕ ਕਸ਼ਮੀਰੀ ਪੰਡਤ ਹੈ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਹੈ।

ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

ਡੀਜੀਪੀ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ

ਘਟਨਾ ਉਪਰੰਤ ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਵੀਰਵਾਰ ਨੂ੍ੰ ਭਾਰੀ ਪੁਲਿਸ ਫੋਰਸ ਨਾਲ ਘਟਨਾ ਵਾਲੀ ਥਾਂ ‘ਤੇ ਪੁੱਜੇ ਤੇ ਮੌਕੇ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਨਾਗਰਿਕਾਂ, ਖਾਸ ਕਰਕੇ ਕਸ਼ਮੀਰ ਘਾਟੀ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੀ ਹੱਤਿਆ ਦਾ ਮਕਸਦ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਪੁਰਾਣੀ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ, "ਕੁਝ ਦਿਨਾਂ ਤੋਂ ਕਸ਼ਮੀਰ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਹਿਸ਼ੀ ਹਨ। ਸਮਾਜ ਲਈ ਕੰਮ ਕਰਨ ਵਾਲੇ ਅਤੇ ਕਿਸੇ ਨਾਲ ਕੋਈ ਲੈਣਾ -ਦੇਣਾ ਨਾ ਰੱਖਣ ਵਾਲੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਡਰ ਦਾ ਮਾਹੌਲ ਬਣਾਉਣ ਅਤੇ ਇਸ ਨੂੰ ਫਿਰਕੂ ਬਣਾਉਣ ਦੀ ਕੋਸ਼ਿਸ਼ ਹੈ। ਇਹ ਰੰਗ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ”।

ਦਹਿਸ਼ਤ ਫੈਲਾਉਣ ਲਈ ਕੀਤੀ ਕਾਰਵਾਈ

ਡੀਜੀਪੀ ਇੱਥੇ ਸੰਗਮ, ਈਦਗਾਹ ਦੇ ਸਰਕਾਰੀ ਬੁਆਏਜ਼ ਹਾਇਰ ਸੈਕੰਡਰੀ ਸਕੂਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਅੱਤਵਾਦੀਆਂ ਨੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਆਪਕਾਂ ਦੀ ਹੱਤਿਆ ਨਾਲ ਕਸ਼ਮੀਰ ਘਾਟੀ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਸੱਤ ਹੋ ਗਈ, ਜਿਨ੍ਹਾਂ ਵਿੱਚ ਘਾਟੀ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਚਾਰ ਵਿਅਕਤੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਛੇ ਸ਼ਹਿਰ ਵਿੱਚ ਮਾਰੇ ਗਏ ਸਨ। ਪੁਲਿਸ ਮੁਖੀ ਨੇ ਕਿਹਾ ਕਿ ਉਹ ਲੋਕ ਜੋ ਮਨੁੱਖਤਾ, ਭਾਈਚਾਰੇ ਅਤੇ ਸਥਾਨਕ ਨੈਤਿਕਤਾ ਅਤੇ ਕਦਰਾਂ -ਕੀਮਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਛੇਤੀ ਹੀ ਪਰਦਾਫਾਸ਼ ਕਰ ਦਿੱਤੇ ਜਾਣਗੇ।

ਹਮਲੇ ‘ਤੇ ਅਫਸੋਸ ਪ੍ਰਗਟਾਇਆ

ਉਨ੍ਹਾਂ ਕਿਹਾ, "ਸਾਨੂੰ ਉਨ੍ਹਾਂ ਹਮਲਿਆਂ ਦਾ ਅਫਸੋਸ ਹੈ ਜਿਨ੍ਹਾਂ ਵਿੱਚ ਆਮ ਨਾਗਰਿਕ ਮਾਰੇ ਗਏ ਹਨ। ਅਸੀਂ ਪਿਛਲੇ ਮਾਮਲਿਆਂ 'ਤੇ ਕੰਮ ਕਰ ਰਹੇ ਹਾਂ ਅਤੇ ਸ਼੍ਰੀਨਗਰ ਪੁਲਿਸ ਨੂੰ ਬਹੁਤ ਸਾਰੇ ਸੁਰਾਗ ਮਿਲੇ ਹਨ ਅਤੇ ਅਸੀਂ ਛੇਤੀ ਹੀ ਅਜਿਹੇ ਅੱਤਵਾਦੀ ਅਤੇ ਵਹਿਸ਼ੀ ਹਮਲਿਆਂ ਦੇ ਪਿੱਛੇ ਲੋਕਾਂ ਨੂੰ ਲੱਭਾਂਗੇ। ਮੈਨੂੰ ਯਕੀਨ ਹੈ ਕਿ ਪੁਲਿਸ ਛੇਤੀ ਹੀ ਉਨ੍ਹਾਂ ਦਾ ਪਰਦਾਫਾਸ਼ ਕਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਹਮਲੇ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸਨ, ਸਿੰਘ ਨੇ ਕਿਹਾ ਕਿ ਅੱਤਵਾਦੀ ਰਸਤੇ ਵਿੱਚ ਅੜਿੱਕੇ ਪਾਉਣ ਲਈ "ਪਾਕਿਸਤਾਨ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰ ਰਹੇ ਹਨ"। ਵਾਦੀ ਵਿੱਚ ਸ਼ਾਂਤੀ ਦੀ। ”ਇਹ ਕਸ਼ਮੀਰ ਦੇ ਸਥਾਨਕ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਹ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੈ ਜੋ ਇੱਥੇ ਰੋਟੀ ਅਤੇ ਮੱਖਣ ਕਮਾਉਣ ਆਏ ਹਨ. ਇਹ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੀ ਪੁਰਾਣੀ ਪਰੰਪਰਾ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ।

ਇੱਕ ਹੋਰ ਵਾਰਦਾਤ ਨੂੰ ਅੰਜਾਮ

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀਆਂ ਵੱਲੋਂ ਇਹ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਅੱਤਵਾਦੀਆਂ ਨੇ ਵੀਰਵਾਰ ਸਵੇਰੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਸਕੂਲ ਵਿੱਚ ਵੜ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ।

ਹਾਈਅਰ ਮਿਡਲ ਸਕੂਲ ‘ਚ ਵੜ ਕੇ ਮਾਰੀ ਗੋਲੀਆਂ

ਅੱਤਵਾਦੀਆਂ ਨੇ ਈਦਗਾਹ ਇਲਾਕੇ ਵਿੱਚ ਸਥਿਤ ਸਰਕਾਰੀ ਹਾਈਅਰ ਸੈਕੰਡਰੀ ਸਕੂਲ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂਨੇ ਸਕੂਲ ਕੰਪਲੈਕਸ ਵਿੱਚ ਦੋਵੇਂ ਅਧਿਆਪਕਾਂ ਉੱਤੇ ਗੋਲੀਆਂ ਬਰਸਾਈਆਂ।

ਪ੍ਰਿੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਦੀ ਮੌਤ

ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਹੈ, ਜਿਸ ਦੀ ਪਛਾਣ ਸੁਪਿੰਦਰ ਕੌਰ (Principal Supinder Kaur) ਦੇ ਰੂਪ ਵਿੱਚ ਹੋਈ ਹੈ ਅਤੇ ਉਹ ਸਕੂਲ ਦੀ ਪ੍ਰਿੰਸੀਪਲ ਸਨ, ਜਦੋਂ ਕਿ ਪੁਰਖ ਅਧਿਆਪਕ ਦੀ ਪਛਾਣ ਦੀਪਕ ਚੰਦ (Teacher Deepak Chand) ਦੇ ਰੂਪ ਵਿੱਚ ਹੋਈ ਹੈ। ਇਸ ਹਮਲੇ ਦੇ ਬਾਅਦ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਸਰਗਰਮ ਹਨ ਅੱਤਵਾਦੀ

ਜਿਕਰਯੋਗ ਹੈ ਕਿ ਬੌਖਲਾਏ ਅੱਤਵਾਦੀ ਪਿਛਲੇ ਕੁੱਝ ਦਿਨਾਂ ਤੋਂ ਘਾਟੀ ਵਿੱਚ ਬੇਕੁਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ, ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਕੀ ਪੇਸ਼ੇ ਤੋਂ ਕੈਮਿਸਟ ਸਨ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਸਨ। ਉਸੇ ਦਿਨ ਅੱਤਵਾਦੀਆਂ ਨੇ ਕਤਲ ਦੀਆਂ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਘਾਟੀ ਵਿੱਚ ਮੁੜ ਅਰਾਜਕਤਾ ਪਰਤੀ

ਅੱਤਵਾਦੀ ਬੀਤੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਨਾਲ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸ ਤੋਂ ਸਵਾਲ ਉਠ ਰਿਹਾ ਹੈ ਕਿ ਕੀ ਕਸ਼ਮੀਰ ਘਾਟੀ ਵਿੱਚ ਫਿਰ ਅਰਾਜਕਤਾ ਪਰਤ ਆਈ ਹੈ।

ਕਦੋਂ-ਕਦੋਂ ਹੋਈਆਂ ਘਟਨਾਵਾਂ-

ਮੰਗਲਵਾਰ ਨੂੰ ਮਾਰੇ ਗਏ 3 ਨਾਗਰਿਕ

ਪਹਿਲੀ ਵਾਰਦਾਤ

ਅੱਤਵਾਦੀਆਂ ਨੇ ਸਵੇਰੇ 7:30 ਵਜੇ ਦੇ ਕਰੀਬ ਸ਼੍ਰੀਨਗਰ ਦੇ ਪ੍ਰਸਿੱਧ ਫਾਰਮਾਸਿਸਟ ਮੈਡੀਕਲ (Pharmacist Medical) ਸਟੋਰ ਵਿੱਚ ਦਾਖ਼ਲ ਹੋ ਕੇ ਮੱਖਣਲਾਲ ਬਿੰਦ੍ਰੂ (68) ਤੇ ਗੋਲੀਆਂ ਚਲਾਈਆਂ 'ਤੇ ਉਸਨੂੰ ਮੌਕੇ 'ਤੇ ਹੀ ਮਾਰ ਦਿੱਤਾ। ਬੁੱਧਵਾਰ ਨੂੰ ਉਨ੍ਹਾਂ ਦੀ ਧੀ ਡਾ: ਸ਼ਰਧਾ ਬਿੰਦਰੂ ਨੇ ਅੱਤਵਾਦੀਆਂ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ।

ਦੂਜੀ ਵਾਰਦਾਤ

ਮੰਗਲਵਾਰ ਨੂੰ ਹੀ ਰਾਤ 8:30 ਵਜੇ ਅੱਤਵਾਦੀਆਂ ਨੇ ਲਾਲ ਬਾਜ਼ਾਰ ਇਲਾਕੇ ਵਿੱਚ ਵਰਿੰਦਰ ਪਾਸਵਾਨ ਦੀ ਹੱਤਿਆ ਕਰ ਦਿੱਤੀ। ਪਾਸਵਾਨ ਪਾਨੀ ਪੁਰੀ ਦਾ ਕਾਰੋਬਾਰ ਕਰਦਾ ਸੀ। ਉਹ ਬਿਹਾਰ ਦੇ ਭਾਗਲਪੁਰ ਦਾ ਵਸਨੀਕ ਸੀ।

ਤੀਜੀ ਵਾਰਦਾਤ

ਮੰਗਲਵਾਰ ਨੂੰ ਹੀ 8:45 ਵਜੇ ਬਾਂਦੀਪੋਰਾ ਦੇ ਸ਼ਾਹਗੁੰਡ (Shahgund of Bandipora) ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕ ਨਾਗਰਿਕ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੁਹੰਮਦ ਸ਼ਫੀ ਲੋਨ ਵਜੋਂ ਹੋਈ ਜੋ ਕਿ ਨਾਇਦਖਾਈ ਦਾ ਵਸਨੀਕ ਸੀ।

ਸ਼ਨੀਵਾਰ ਨੂੰ ਹੋਈ 2 ਲੋਕਾਂ ਦੀ ਮੌਤ

ਪਹਿਲੀ ਵਾਰਦਾਤ

ਇਹ ਘਟਨਾ ਕਾਰਾ ਨਗਰ ਇਲਾਕੇ ਵਿੱਚ ਵਾਪਰੀ। ਇੱਥੇ ਅੱਤਵਾਦੀਆਂ ਨੇ ਸਥਾਨਕ ਨਾਗਰਿਕ ਅਬਦੁਰ ਰਹਿਮਾਨ ਗੁਰੂ ਨੂੰ ਗੋਲੀ ਮਾਰ ਦਿੱਤੀ। ਅਬਦੁਰ ਰਹਿਮਾਨ ਸ੍ਰੀਨਗਰ ਦੇ ਚਟਬਾਲ ਦੇ ਗਲਵਤੇਂਗ ਇਲਾਕੇ ਦਾ ਵਸਨੀਕ ਸੀ।

ਦੂਜੀ ਵਾਰਦਾਤ

ਐਸਡੀ ਕਾਲੋਨੀ ਬਟਾਮਾਲੂ, ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਇੱਕ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਸੀ, ਜਿਸਦੀ ਐਸਐਮਐਚਐਸ ਹਸਪਤਾਲ (SMHS Hospital) ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਸ਼ਫੀ ਡਾਰ ਵਜੋਂ ਹੋਈ ਹੈ।

ਅੱਤਵਾਦੀਆਂ ਨੇ ਇਸ ਸਾਲ 25 ਨਾਗਰਿਕਾਂ ਨੂੰ ਮਾਰਿਆ

ਅੱਤਵਾਦੀਆਂ ਨੇ ਇਸ ਸਾਲ ਜੰਮੂ-ਕਸ਼ਮੀਰ ਵਿੱਚ 25 ਨਾਗਰਿਕਾਂ ਨੂੰ ਮਾਰ ਦਿੱਤਾ। ਇਸ ਵਿੱਚੋਂ ਸ੍ਰੀਨਗਰ ਵਿੱਚ 10, ਪੁਲਵਾਮਾ ਵਿੱਚ 4, ਅਨੰਤਨਾਗ ਵਿੱਚ 4, ਕੁਲਗਾਮ ਵਿੱਚ 3, ਬਾਰਾਮੂਲਾ ਵਿੱਚ 2, ਬਡਗਾਮ ਵਿੱਚ 1 ਅਤੇ ਬਾਂਦੀਪੋਰਾ ਵਿੱਚ 1 ਨਾਗਰਿਕ ਮਾਰੇ ਗਏ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੀ ਹਾਲਤ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੀ ਉੱਚ ਪੱਧਰ ਬੈਠਕ

Last Updated : Oct 7, 2021, 3:48 PM IST

ABOUT THE AUTHOR

...view details