ਪੰਜਾਬ

punjab

ETV Bharat / bharat

ਦਿੱਲੀ ਦੇ ਹਸਪਤਾਲ 'ਚ ਮੰਕੀਪੌਕਸ ਦੇ ਦੋ ਸ਼ੱਕੀ ਮਰੀਜ਼ ਦਾਖਲ, ਜਾਂਚ ਲਈ ਭੇਜੇ ਸੈਂਪਲ - TWO SUSPECTED MONKEYPOX PATIENTS

ਮੰਕੀਪੌਕਸ ਦੇ ਦੋ ਨਵੇਂ ਸ਼ੱਕੀ ਮਰੀਜ਼ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ (LNJP Hospital) ਵਿੱਚ ਦਾਖਲ ਹਨ। ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

ਦਿੱਲੀ ਚ ਮੰਕੀਪੌਕਸ ਦਾ ਵਧਿਆ ਖਤਰਾ
ਦਿੱਲੀ ਚ ਮੰਕੀਪੌਕਸ ਦਾ ਵਧਿਆ ਖਤਰਾ

By

Published : Aug 1, 2022, 4:10 PM IST

ਨਵੀਂ ਦਿੱਲੀ: ਦਿੱਲੀ ਵਿੱਚ ਮੰਕੀਪੌਕਸ ਦੇ ਦੋ ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਸ਼ੱਕੀ ਮਰੀਜ਼ਾਂ ਨੂੰ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ। ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਸ਼ੱਕੀ ਮਰੀਜ਼ ਅਫਰੀਕੀ ਮੂਲ ਦੇ ਦੱਸੇ ਜਾਂਦੇ ਹਨ।



ਦੱਸ ਦਈਏ ਕਿ ਦਾਖਲ ਦੋਵੇਂ ਸ਼ੱਕੀ ਮਰੀਜ਼ਾਂ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੋਵੇਂ ਸ਼ੱਕੀ ਮਰੀਜ਼ਾਂ ਨੂੰ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਥੇ ਪਹਿਲਾਂ ਹੀ ਇੱਕ ਮਰੀਜ਼ ਦਾਖ਼ਲ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਇਸ ਮਰੀਜ਼ ਨੂੰ ਕਰੀਬ 1 ਹਫ਼ਤਾ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।



ਦਿੱਲੀ ਸਰਕਾਰ ਨੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਨੂੰ ਮੰਕੀਪੌਕਸ ਦਾ ਨੋਡਲ ਕੇਂਦਰ ਬਣਾਇਆ ਹੈ। ਹਸਪਤਾਲ ਵਿੱਚ ਮੰਕੀਪੌਕਸ ਦੀ ਲਾਗ ਦੇ ਮੱਦੇਨਜ਼ਰ 6 ਬੈੱਡਾਂ ਦਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਜਿਸ ਵਿੱਚ 20 ਡਾਕਟਰ, ਨਰਸਾਂ ਅਤੇ ਟੈਕਨੀਸ਼ੀਅਨ ਆਦਿ ਡਿਊਟੀ 'ਤੇ ਹਨ।



ਇਹ ਵੀ ਪੜ੍ਹੋ:ਰਘੂਰਾਮ ਰਾਜਨ ਨੇ ਛੱਤੀਸਗੜ੍ਹ ਸਰਕਾਰ ਦੀ ਗੌਥਨ ਅਤੇ ਗੋਧਨ ਨਿਆਏ ਯੋਜਨਾ ਦੀ ਕੀਤੀ ਸ਼ਲਾਘਾ

ABOUT THE AUTHOR

...view details