ਝਾਰਖੰਡ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਆਈਸੋਲੇਸ਼ਨ ਦਾ ਸਮਾਂ ਇੱਕਲੇ ਕੱਟਣਾ ਬੇਹਦ ਔਖਾ ਹੁੰਦਾ ਹੈ, ਉਥੇ ਹੀ ਝਾਰਖੰਡ ਦੀ ਵਸਨੀਕ ਦੋ ਸਕੀਆਂ ਭੈਣਾਂ ਨੇ ਆਪਣੇ ਕੋਰੋਨਾ ਕਾਲ ਦੇ ਆਈਸੋਲੇਸ਼ਨ ਸਮੇਂ ਦਾ ਬਖੂਬੀ ਇਸਤੇਮਾਲ ਕੀਤਾ ਹੈ। ਦੋਵੇਂ ਭੈਣਾਂ ਜਦੋਂ ਕੋਰੋਨਾ ਨਾਲ ਸੰਕਰਮਿਤ ਹੋਇਆਂ ਤਾਂ ਉਨ੍ਹਾਂ ਨੇ ਆਪਣੇ ਖਾਲੀ ਸਮੇਂ ਨੂੰ ਕ੍ਰਿਏਟੀਵਿਟੀ ਨਾਲ ਭਰ ਦਿੱਤਾ। ਆਪਣੀ ਸੋਚ ਤੇ ਕਲਾ ਨਾਲ ਉਨ੍ਹਾਂ ਨੇ ਆਪਣੇ ਘਰ ਦੇ ਵਿਹੜੇ 'ਚ ਪਏ ਵੇਸਟ ਸਮਾਨ ਨੂੰ ਇੱਕ ਸੁੰਦਰ ਬਗੀਚੇ 'ਚ ਤਬਦੀਲ ਕਰ ਦਿੱਤਾ
ਤਸਵੀਰਾਂ 'ਚ ਵਿਖਾਈ ਦੇਣ ਰਹੀ ਇਹ ਕੋਈ ਫੁੱਲਾਂ ਦੀ ਨਰਸਰੀ ਨਹੀਂ ਸਗੋਂ ਉਨ੍ਹਾਂ ਦੇ ਘਰ ਦਾ ਬਗੀਚਾ ਹੈ।ਜਿਸ 'ਚ ਦੋਵੇਂ ਭੈਣਾਂ ਦੀ ਲਗਨ ਦੀ ਖੁਸ਼ਬੂ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਰੰਗ ਹੈ।
ਵੇਸਟ ਸਮਾਨ ਨਾਲ ਤਿਆਰ ਕੀਤਾ ਬਗੀਚਾ
ਇਸ ਬਾਰੇ ਗੱਲਬਾਤ ਕਰਦਿਆਂ ਜੂਹੀ ਕੁਮਾਰੀ ਨੇ ਦੱਸਿਆ ਕਿ , ਜਦੋਂ ਉਹ ਘਰ ਆਈਆਂ ਤਾਂ ਉਨ੍ਹਾਂ ਨੇ ਘਰ ਵਿੱਚ ਪਿਆ ਵੇਸਟ ਸਮਾਨ ਵੇਖਿਆ। ਉਨ੍ਹਾਂ ਨੇ ਘਰ 'ਚ ਵੇਸਟ ਦਾ ਇਸਤੇਮਾਲ ਕਰ ਕਈ ਤਰ੍ਹਾਂ ਗਮਲੇ ਤਿਆਰ ਕੀਤੇ ਤੇ ਇਨ੍ਹਾਂ 'ਚ ਵੱਖ-ਵੱਖ ਕਿਸਮਾਂ ਦੇ ਬੂੱਟੇ ਲਾਏ ਹਨ।
ਖਾਲ੍ਹੀ ਸਮੇਂ ਦੌਰਾਨ ਕ੍ਰਿਏਟੀਵਿਟੀ
ਜੂਹੀ ਨੇ ਦੱਸਿਆ ਕਿ ਉਹ ਤੇ ਉਸ ਦੀ ਛੋਟੀ ਭੈਣ ਜਯੋਤੀ ਦੋਵੇਂ ਕੋਰੋਨਾ ਸੰਕਰਮਿਤ ਹੋ ਗਈਆਂ ਸਨ। ਉਨ੍ਹਾਂ ਨੇ ਆਈਸੋਲੇਸ਼ਨ ਦੌਰਾਨ ਆਪਣੇ ਖਾਲ੍ਹੀ ਸਮੇਂ ਨੂੰ ਕ੍ਰਿਏਟੀਵਿਟੀ ਰਾਹੀਂ ਭਰ ਦਿੱਤਾ ਤੇ ਇੱਕਠਿਆਂ ਨੇ ਮਿਲ ਕੇ ਘਰ ਦੇ ਵਿਹੜੇ 'ਚ ਬਗੀਚਾ ਤਿਆਰ ਕੀਤਾ।
ਦੱਸਣਯੋਗ ਹੈ ਕਿ ਜੂਹੀ ਰਾਂਚੀ ਤੋਂ ਫੈਸ਼ਨ ਡਿਜ਼ਾਈਜਿੰਗ ਕਰ ਰਹੀ ਹੈ ਤੇ ਉਸ ਦੀ ਛੋਟੀ ਭੈਣ ਜਯੋਤੀ ਰਾਣੀ ਯੂਪੀਐਸੀ (UPSC) ਦੀ ਤਿਆਰੀ ਕਰ ਰਹੀ ਹੈ। ਕੋਰੋਨਾ ਕਾਲ 'ਚ ਉਨ੍ਹਾਂ ਨੇ ਆਪਣੀ ਸੋਚ ਨੂੰ ਘਰ ਦੇ ਵਿਹੜੇ 'ਚ ਕਲਾ ਤੇ ਆਪਣੀ ਮਿਹਨਤ ਨਾਲ ਬਗੀਚੇ 'ਚ ਤਬਦੀਲ ਕਰ ਦਿੱਤਾ।