ਸ਼੍ਰੀਨਗਰ : ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਹੋਏ ਮੁਕਾਬਲੇ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਦੀ ਪਛਾਣ ਪਾਕਿਸਤਾਨ ਦੇ ਸੁਲਤਾਨ ਪਠਾਨ ਅਤੇ ਜੈਸ਼ ਜਥੇਬੰਦੀ ਨਾਲ ਸਬੰਧਤ ਜ਼ਬੀਉੱਲਾ ਵਜੋਂ ਹੋਈ ਹੈ। ਆਈਜੀਪੀ ਕਸ਼ਮੀਰ ਨੇ ਕਿਹਾ ਕਿ ਉਹ ਕੁਲਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ 2018 ਤੋਂ ਐਕਟਿਵ ਸਨ।
"ਕੁਲਗਾਮ ਐਨਕਾਊਂਟਰ ਅੱਪਡੇਟ: ਮਾਰੇ ਗਏ ਜੈਸ਼-ਏ-ਮੁਹੰਮਦ ਦੇ ਦੋਵੇਂ #ਅੱਤਵਾਦੀ #ਪਾਕਿਸਤਾਨੀ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ, 02 ਏਕੇ ਰਾਈਫਲਾਂ, 7 ਏਕੇ ਮੈਗਜ਼ੀਨ, 9 ਗ੍ਰਨੇਡ ਆਦਿ ਬਰਾਮਦ ਕੀਤੇ ਗਏ ਹਨ। ਖੋਜ ਅਜੇ ਵੀ ਜਾਰੀ ਹੈ।" ਅੱਜ ਸਵੇਰੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਬਿਆਨ ਦਿੱਤਾ।