ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਤੇਲੰਗਾਨਾ 'ਚ ਓਮੀਕਰੋਨ (Omicron variant in Telangana) ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ। ਅਫਰੀਕੀ ਦੇਸ਼ ਕੀਨੀਆ ਦੀ ਇੱਕ 24 ਸਾਲਾ ਔਰਤ ਵਿੱਚ ਓਮੀਕਰੋਨ ਮਾਮਲੇ ਦਾ ਪਤਾ ਲੱਗਾ ਹੈ, ਇਹ ਔਰਤ 12 ਦਸੰਬਰ ਨੂੰ ਕੀਨੀਆ ਤੋਂ ਆਈ ਸੀ। ਸੋਮਾਲੀਆ ਤੋਂ ਆਏ ਹੈਦਰਾਬਾਦ ਦੇ ਤੋਲੀਚੋਕੀ ਇਲਾਕੇ ਦੇ 23 ਸਾਲਾ ਨੌਜਵਾਨ 'ਚ ਓਮੀਕਰੋਨ ਦੀ ਪੁਸ਼ਟੀ ਹੋਈ ਹੈ।
ਤੇਲੰਗਾਨਾ ਪਬਲਿਕ ਹੈਲਥ ਦੇ ਡਾਇਰੈਕਟਰ ਡਾਕਟਰ ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਦੋਵੇਂ ਯਾਤਰੀ 12 ਦਸੰਬਰ ਤੋਂ ਹੈਦਰਾਬਾਦ ਪਹੁੰਚੇ ਸੀ। ਕੀਨੀਆ ਤੋਂ ਆਈ ਔਰਤ ਦੀ ਉਮਰ 24 ਸਾਲ ਦੇ ਕਰੀਬ ਹੈ ਅਤੇ ਸੋਮਾਲੀਆ ਤੋਂ ਆਈ ਇਕ ਹੋਰ ਯਾਤਰੀ ਦੀ ਉਮਰ 23 ਸਾਲ ਹੈ। ਰਾਓ ਨੇ ਦੱਸਿਆ ਕਿ ਦੋਵਾਂ ਦੇ ਨਮੂਨੇ 12 ਦਸੰਬਰ ਨੂੰ ਲਏ ਗਏ ਸੀ ਜਿਨ੍ਹਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਸੀ। ਮੰਗਲਵਾਰ ਰਾਤ ਨੂੰ ਰਿਪੋਰਟ ਵਿੱਚ ਓਮੀਕਰੋਨ ਦੀ ਪੁਸ਼ਟੀ ਕੀਤੀ ਗਈ ਸੀ।