ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਅਤੇ ਪੁਲਸ ਨੇ ਕੁਪਵਾੜਾ 'ਚ ਸਾਂਝੇ ਆਪਰੇਸ਼ਨ ਦੌਰਾਨ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਮਾਰ (Two LeT militants killed in encounter at Kupwara) ਦਿੱਤਾ ਹੈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਇਹ ਮੁਕਾਬਲਾ ਕੁਪਵਾੜਾ ਦੇ ਚਕਰਸ ਕੰਢੀ ਇਲਾਕੇ 'ਚ ਹੋਇਆ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਟਵੀਟ ਕੀਤਾ ਕਿ 'ਪਾਕਿਸਤਾਨੀ ਅੱਤਵਾਦੀ ਤੁਫੈਲ ਸਮੇਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਹਨ। ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ:Daily Love Horoscope: ਅੱਜ ਪਿਆਰ ਦੇ ਮਾਮਲੇ 'ਚ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਨਾਲ ਹੀ ਖਰਚ, ਵਿਵਾਦ, ਨਵੀਂ ਦੋਸਤੀ ਦੀ ਸੰਭਾਵਨਾ
ਇੱਕ ਦਿਨ ਪਹਿਲਾਂ ਹੀ ਮਾਰਿਆ ਗਿਆ ਸੀ ਪਾਕਿਸਤਾਨੀ ਅੱਤਵਾਦੀ: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਸੋਮਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਲਾਹੌਰ ਦੇ ਹੰਜਲਾ ਨਿਵਾਸੀ ਵਜੋਂ ਹੋਈ।
ਜੰਮੂ-ਕਸ਼ਮੀਰ ਪੁਲਸ ਦੇ ਇੰਸਪੈਕਟਰ ਜਨਰਲ (ਕਸ਼ਮੀਰ) ਵਿਜੇ ਕੁਮਾਰ ਦੇ ਹਵਾਲੇ ਨਾਲ ਇਕ ਟਵੀਟ 'ਚ ਕਿਹਾ ਗਿਆ ਹੈ, ''ਮਾਰੇ ਪਾਕਿਸਤਾਨੀ ਅੱਤਵਾਦੀ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਉਸ ਦੀ ਪਛਾਣ ਲਾਹੌਰ, ਪਾਕਿਸਤਾਨ ਦੇ ਰਹਿਣ ਵਾਲੇ ਹੰਜਲਾ ਵਜੋਂ ਹੋਈ ਹੈ। ਉਸ ਕੋਲੋਂ ਇੱਕ ਏਕੇ 47 ਰਾਈਫਲ, ਪੰਜ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਉਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਪੁਲਿਸ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਹੈ, ਜਦਕਿ ਦੋ ਵਿਦੇਸ਼ੀ ਅੱਤਵਾਦੀ ਅਤੇ ਇੱਕ ਸਥਾਨਕ ਅੱਤਵਾਦੀ ਘੇਰਾਬੰਦੀ ਤੋਂ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਹ ਮੁਕਾਬਲਾ ਅਨੰਤਨਾਗ ਜ਼ਿਲ੍ਹੇ ਦੇ ਰਿਸ਼ੀਪੋਰਾ ਇਲਾਕੇ 'ਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਕਮਾਂਡਰ ਨਿਸਾਰ ਖੰਡੇ ਦੇ ਮਾਰੇ ਜਾਣ ਦੇ ਦੋ ਦਿਨ ਬਾਅਦ ਹੋਇਆ ਹੈ। ਕਸ਼ਮੀਰ 'ਚ ਪਿਛਲੇ ਕੁਝ ਮਹੀਨਿਆਂ 'ਚ ਕਈ ਅੱਤਵਾਦੀ ਵਿਰੋਧੀ ਅਭਿਆਨ ਚਲਾਏ ਗਏ ਹਨ, ਜਿਸ 'ਚ ਕਈ ਅੱਤਵਾਦੀਆਂ ਅਤੇ ਉਨ੍ਹਾਂ ਦੇ ਕਮਾਂਡਰਾਂ ਨੂੰ ਖਤਮ ਕੀਤਾ ਗਿਆ ਹੈ।
ਇਹ ਵੀ ਪੜੋ:KIYG 2021: ਹਰਿਆਣਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 9 ਸੋਨ ਤਮਗੇ ਜਿੱਤੇ ਕੇ ਕੀਤਾ ਪਹਿਲਾ ਸਥਾਨ ਹਾਸਲਮ