ਪੰਜਾਬ

punjab

ETV Bharat / bharat

Same Sex Marriage: ਦੋ ਕੁੜੀਆਂ ਨੂੰ ਆਪਸ 'ਚ ਹੋਇਆ ਪਿਆਰ, ਪਰਵਾਨ ਚੜ੍ਹੀ ਮੁਹੱਬਤ... ਕਰਵਾ ਲਿਆ ਵਿਆਹ - ਬਿਹਾਰ ਨਿਊਜ਼

ਬਿਹਾਰ ਦੇ ਰੋਹਤਾਸ 'ਚ ਦੋ ਲੜਕੀਆਂ ਦਾ ਆਪਸ ਵਿੱਚ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਦੋਵੇਂ ਲੜਕੀਆਂ ਥਾਣੇ ਪੁੱਜ ਗਈਆਂ। ਪੁੱਛਗਿੱਛ ਦੌਰਾਨ ਪੁਲਿਸ ਨੇ ਪਾਇਆ ਕਿ ਇੱਕ ਕੁੜੀ ਨਾਬਾਲਗ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਦੋਵਾਂ ਲੜਕੀਆਂ ਨੇ ਕਿਹਾ ਕਿ ਉਹ ਬਾਲਗ ਹੋਣ 'ਤੇ ਇਕੱਠੀਆਂ ਰਹਿਣਗੀਆਂ।

TWO LESBIAN GIRLS GOT MARRIED IN ROHTAS
Same Sex Marriage : ਦੋ ਕੁੜੀਆਂ ਨੂੰ ਆਪਸ 'ਚ ਹੋਇਆ ਪਿਆਰ, ਵਿਆਹ ਕਰਵਾ ਕੇ ਮੁਹੱਬਤ ਚੜ੍ਹਾਈ ਪਰਵਾਨ

By

Published : Jul 14, 2023, 7:53 PM IST

ਰੋਹਤਾਸ: ਬਿਹਾਰ ਦੇ ਰੋਹਤਾਸ ਵਿੱਚ ਸਮਲਿੰਗੀ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਾਲਗ ਅਤੇ ਇੱਕ ਨਾਬਾਲਗ ਲੜਕੀ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ। ਦੋਵਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ। ਵਿਆਹ ਤੋਂ ਬਾਅਦ ਦੋਵੇਂ ਥਾਣੇ ਪੁੱਜੀਆਂ ਅਤੇ ਆਪਣੀ ਸੁਰੱਖਿਆ ਦੀ ਮੰਗ ਕੀਤੀ। ਮਾਮਲਾ ਜ਼ਿਲ੍ਹੇ ਦੇ ਸੂਰਿਆਪੁਰਾ ਥਾਣਾ ਖੇਤਰ ਦਾ ਹੈ। ਦੋਵੇਂ ਸਹੇਲੀਆਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਜਦੋਂ ਲੜਕੀਆਂ ਨੇ ਆਪਣੇ ਵਿਆਹ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ।

ਬੀਏ ਵਿੱਚ ਪੜ੍ਹ ਰਹੀ ਵਿਦਿਆਰਥਣ:ਸੂਰਿਆਪੁਰਾ ਇਲਾਕੇ ਦੇ ਅਲੀਗੰਜ ਵਿੱਚ ਰਹਿਣ ਵਾਲੀ ਇੱਕ ਕੁੜੀ ਬੀਏ ਭਾਗ 2 ਦੀ ਵਿਦਿਆਰਥਣ ਹੈ ਜਦਕਿ ਵਿਆਹ ਕਰਨ ਵਾਲੀ ਨਬਾਲਿਗ ਕੁੜੀ ਨੇ ਮੈਟ੍ਰਿਕ ਸਾਲ 2023 ਵਿੱਚ ਪਾਸ ਕੀਤੀ ਹੈ। ਦੋਵਾਂ ਦਾ ਕਾਫੀ ਸਮੇਂ ਤੋਂ ਪਿਆਰ ਸੀ। ਇਸ ਦੌਰਾਨ ਦੋਵਾਂ ਦਾ ਪਿਆਰ ਵਧਦਾ ਹੀ ਜਾ ਰਿਹਾ ਸੀ। ਦੋਵੇਂ ਇੱਕ ਦੂਜੇ ਨਾਲ ਟਿਊਸ਼ਨ ਜਾਂਦੇ ਸਨ, ਇਕੱਠੇ ਸੌਂਦੇ ਸਨ ਅਤੇ ਇਕੱਠੇ ਖਾਣਾ ਖਾਂਦੇ ਸਨ। ਦੋਵੇਂ ਇਕੱਠੇ ਰਹਿਣਾ ਪਸੰਦ ਕਰਦੀਆਂ ਹਨ। ਦੋਵਾਂ ਸਹੇਲੀਆਂ ਦੇ ਘਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ ਕਰਕੇ ਉਹ ਇੱਕ ਦੂਜੇ ਦੇ ਘਰ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ।

ਮੰਦਰ 'ਚ ਹੋਇਆ ਵਿਆਹ : ਪੁਲਿਸ ਮੁਤਾਬਿਕ ਲੜਕੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਵੇਂ ਬਚਪਨ ਤੋਂ ਹੀ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ। ਦੋਹਾਂ ਨੇ ਭਲੂਨੀ ਭਵਾਨੀ ਧਾਮ ਜਾ ਕੇ ਸੱਤ ਫੇਰੇ ਲਏ। ਉਨ੍ਹਾਂ ਨੇ ਇੱਕ ਦੂਜੇ ਨਾਲ ਵਾਅਦੇ ਕਰਕੇ ਵਿਆਹ ਕਰਵਾ ਲਿਆ। ਲੜਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਹੁਣ ਦੋਵੇਂ ਇਕੱਠੀਆਂ ਹੀ ਰਹਿਣਗੀਆਂ। ਜੇਕਰ ਪਰਿਵਾਰ ਨੇ ਉਨ੍ਹਾਂ ਦੇ ਵਿਆਹ ਦਾ ਵਿਰੋਧ ਕੀਤਾ ਤਾਂ ਉਹ ਇੱਥੋਂ ਚਲੀਆਂ ਜਾਣਗੀਆਂ ਅਤੇ ਇਕੱਠੀਆਂ ਹੀ ਰਹਿਣਗੀਆਂ।

ਇੱਕ ਲੜਕੀ ਨਾਬਾਲਗ ਨਿਕਲੀ: ਸੂਰਿਆਪੁਰਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਦੋਵਾਂ ਵਿੱਚੋਂ ਇੱਕ ਅਜੇ ਵੀ ਨਾਬਾਲਿਗ ਹੈ। ਅਜਿਹੇ 'ਚ ਇਹ ਵਿਆਹ ਜਾਇਜ਼ ਨਹੀਂ ਹੈ। ਦੋਵਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਦੋਵੇਂ ਲੜਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬਾਲਗ ਹੋ ਜਾਣਗੀਆਂ ਤਾਂ ਉਹ ਇਕ-ਦੂਜੇ ਦੇ ਨਾਲ ਰਹਿਣਗੀਆਂ।

ABOUT THE AUTHOR

...view details