ਨਵੀਂ ਦਿੱਲੀ:ਅਤਿ ਸੁਰੱਖਿਅਤ ਮੰਨੇ ਜਾਣ ਵਾਲੀ ਰੋਹਿਣੀ ਕੋਰਟ ਚ ਇੱਕ ਵਾਰ ਫਿਰ ਗੈਂਗਵਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ੁੱਕਰਵਾਰ ਦੁਪਹਿਰ ਖੌਫਨਾਕ ਬਦਮਾਸ਼ ਜਿਤੇਂਦਰ ਉਰਫ ਗੋਗੀ ਨੂੰ ਅਦਾਲਤ ਚ ਪੇਸ਼ੀ ਦੇ ਲਈ ਲਿਆਇਆ ਗਿਆ ਸੀ। ਇਸ ਪੇਸ਼ੀ ਦੇ ਦੌਰਾਨ ਵਕੀਲ ਦੀ ਡਰੈੱਸ ਪਾਏ ਹੋਏ 2 ਲੋਕਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਚ ਸਪੈੱਸ਼ਲ ਸੈੱਲ ਵੱਲੋਂ ਵੀ ਗੋਲੀਆਂ ਚਲਾਈ ਗਈ ਜਿਸ ਚ ਦੋ ਹਮਲਾਵਾਰ ਦੀ ਮੌਤ ਹੋ ਗਈ। ਇਸ ਵਾਰਦਾਤ ਚ ਗੈਂਗਸਟਰ ਗੋਗੀ ਨੂੰ ਵੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਇਸ ਗੈਂਗਵਾਰ ਤੋਂ ਬਾਅਦ ਰੋਹਿਣੀ ਕੋਰਟ ਦੇ ਜੱਜ ਦਾ ਬੱਲਡ ਪ੍ਰੈਸ਼ਰ ਘੱਟ (BP LOW) ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਜਤਿੰਦਰ ਨੇ ਦੱਸਿਆ ਕਿ ਗੋਗੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਲ 2020 ਵਿੱਚ ਗ੍ਰਿਫਤਾਰ ਕੀਤਾ ਸੀ। ਕਾਉਂਟਰ ਇੰਟੈਲੀਜੈਂਸ ਟੀਮ ਨੇ ਉਸ ਨੂੰ ਤਿੰਨ ਹੋਰ ਸਾਥੀਆਂ ਸਮੇਤ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਦੇ ਸਮੇਂ, ਦਿੱਲੀ ਪੁਲਿਸ ਨੇ ਉਸ ’ਤੇ 8 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਹ ਕਤਲ ਮਾਮਲੇ, ਅਗਵਾ ਮਾਮਲੇ, ਪੁਲਿਸ 'ਤੇ ਹਮਲਾ ਆਦਿ ਵਰਗੀਆਂ ਘਟਨਾਵਾਂ ਵਿੱਚ ਸ਼ਾਮਲ ਸੀ। ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਰੱਖਿਆ ਗਿਆ ਸੀ। ਸ਼ੁੱਕਰਵਾਰ ਨੂੰ, ਤੀਜੀ ਬਟਾਲੀਅਨ ਦੀ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਟੀਮ ਉਸਨੂੰ ਪੇਸ਼ ਕਰਨ ਲਈ ਰੋਹਿਣੀ ਅਦਾਲਤ ਲੈ ਕੇ ਆਈ ਸੀ। ਇਸ ਦੌਰਾਨ ਵਕੀਲ ਦਾ ਪਹਿਰਾਵਾ ਪਹਿਨੇ ਦੋ ਵਿਅਕਤੀ ਉੱਥੇ ਆਏ ਅਤੇ ਉਨ੍ਹਾਂ ਨੇ ਗੋਗੀ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜੋ: ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਕੀਤਾ ਨੌਜਵਾਨ ਦਾ ਕਤਲ, 1ਗੰਭੀਰ ਜ਼ਖਮੀ
ਉਸਨੂੰ ਬਚਾਉਣ ਦੇ ਲਈ ਕਾਉਂਟਰ ਇੰਟੇਲੀਜੈਂਸ ਦੀ ਟੀਮ ਨੇ ਵੀ ਹਮਲਾਵਾਰਾਂ ’ਤੇ ਗੋਲੀ ਚਲਾਈ ਜਿਸ ’ਚ ਦੋਹਾਂ ਹਮਲਵਾਰਾਂ ਦੀ ਮੌਤ ਹੋ ਗਈ। ਰੋਹਿਣੀ ਕੋਰਟ ਚ ਇਨ੍ਹਾਂ ਦੋਹਾਂ ਹਮਲਵਾਰਾਂ ਨੇ ਵਕੀਲ ਦੇ ਕਪੜੇ ਪਾ ਕੇ ਦਾਖਿਲ ਹੋਇਆ ਤਾਂ ਕਿ ਉਨ੍ਹਾਂ ਨੂੰ ਕੋਈ ਨਾ ਰੋਕੇ। ਇਸ ਘਟਨਾ ਚ ਮਾਰੇ ਗਏ ਦੋਹਾਂ ਬਦਮਾਸ਼ਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਘਟਨਾ ’ਚ ਜ਼ਖਮੀ ਹੋਏ ਜਿਤੇਂਦਰ ਉਰਫ ਗੋਗੀ ਦੀ ਮੌਕੇ ’ਤੇ ਮੌਤ ਹੋ ਗਈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਚ ਕੁੱਲ 3 ਲੋਕਾਂ ਦੀ ਮੌਤ ਹੋ ਹੋਈ ਹੈ। ਪੂਰੇ ਮਾਮਲੇ ਨੂੰ ਲੈ ਕੇ ਜਾਂਚ ਚਲ ਰਹੀ ਹੈ।
ਕਾਬਿਲੇਗੌਰ ਹੈ ਕਿ ਮਾਰੇ ਗਏ ਜਿਤੇਂਦਰ ਗੋਗੀ ਅਤੇ ਅਲੀਪੁਰ ਦੇ ਤਾਜਪੁਰੀਆ ਨਿਵਾਸੀ ਸੁਨੀਲ ਉਰਫ ਟਿੱਲੂ ਦੇ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਗੈਂਗਵਾਰ ਚਲ ਰਹੀ ਹੈ। ਇਸ ਗੈਂਗਵਾਰ ’ਚ ਹੁਣ ਤੱਕ 20 ਤੋਂ ਜਿਆਦਾ ਕਤਲ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਇਸ ਹੱਤਿਆ ਦੇ ਪਿੱਛੇ ਸੁਨੀਲ ਉਰਫ ਟਿੱਲੂ ਸ਼ਾਮਲ ਹੋ ਸਕਦਾਹੈ। ਹਾਲਾਂਕਿ ਇਸਦੀ ਜਾਣਕਾਰੀ ਜੁਟਾਉਣ ਦੇ ਲਈ ਫਿਲਹਾਲ ਪੁਲਿਸ ਦੀ ਟੀਮ ਜਾਂਚ ਪੜਤਾਲ ਚ ਜੁੱਟੀ ਹੋਈ ਹੈ।