ਰੋਹਤਕ: ਨਵਾਂ ਸਾਲ ਬਾਹਰ ਮਨਾਉਣ ਵਾਲੇ ਦੋ ਦੋਸਤਾਂ ਨੇ ਇਸ ਵਾਰ ਸਰਹੱਦ 'ਤੇ ਕਿਸਾਨਾਂ ਨਾਲ ਨਵਾਂ ਸਾਲ ਮਨਾਉਣ ਲਈ ਦਿੱਲੀ ਲਈ ਜਾ ਰਹੇ ਹਨ। ਦੋਵੇ ਦੋਸਤ ਸਾਈਕਲ 'ਤੇ ਪੰਜਾਬ ਤੋਂ ਦਿੱਲੀ ਜਾ ਕੇ ਟਿੱਕਰੀ ਬਾਰਡਰ 'ਤੇ ਨਵਾਂ ਸਾਲ ਕਿਸਾਨਾਂ ਨਾਲ ਮਨਾਉਣ ਫੈਸਲਾ ਕੀਤਾ ਹੈ।
ਪਰਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨਾਂਅ ਦੇ ਇਹ ਦੋਵੇਂ ਨੌਜਵਾਨ ਪੰਜਾਬ ਦੇ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਅਕਸਰ ਇਹ ਦੋਵੇਂ ਦੋਸਤ ਨਵੇਂ ਸਾਲ 'ਤੇ ਸੈਰ ਕਰਨ ਲਈ ਬਾਹਰ ਜਾਂਦੇ ਹਨ, ਪਰ ਇਸ ਵਾਰ ਦੋਵੇਂ ਦੋਸਤ ਨਵੇਂ ਸਾਲ ਨੂੰ ਮਨਾਉਣ ਲਈ ਟਿੱਕਰੀ ਬਾਰਡਰ 'ਤੇ 250 ਕਿਲੋਮੀਟਰ ਦੀ ਦੂਰੀ 'ਤੇ ਜਾ ਰਹੇ ਹਨ।