ਪੰਜਾਬ

punjab

ETV Bharat / bharat

ਨਾਬਾਲਗ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਇੱਕ ਕੈਬ ਡਰਾਈਵਰ ਸਮੇਤ 2 ਗ੍ਰਿਫ਼ਤਾਰ - Hyderabad girl sexually assaulting

ਐਤਵਾਰ ਨੂੰ ਇੱਕ 11 ਸਾਲਾ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਇੱਕ ਕੈਬ ਡਰਾਈਵਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Two arrested including a cabbie for sexually assaulting a minor girl in Hyderabad
ਹੈਦਰਾਬਾਦ: ਨਾਬਾਲਗ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਇੱਕ ਕੈਬ ਡਰਾਈਵਰ ਸਮੇਤ 2 ਗ੍ਰਿਫ਼ਤਾਰ

By

Published : Jun 6, 2022, 12:34 PM IST

ਹੈਦਰਾਬਾਦ: ਸ਼ਹਿਰ ਦੀ ਪੁਲਿਸ ਨੇ ਐਤਵਾਰ ਨੂੰ ਇੱਕ 11 ਸਾਲਾ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਇੱਕ ਕੈਬ ਡਰਾਈਵਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਥਿਤ ਬਲਾਤਕਾਰ ਵਿੱਚ ਤਿੰਨ ਨਾਬਾਲਗਾਂ ਸਮੇਤ ਪੰਜ ਵਿਅਕਤੀ ਸ਼ਾਮਲ ਸਨ।

ਲੜਕੀ ਦੇ ਰਿਸ਼ਤੇਦਾਰਾਂ ਨੇ 31 ਮਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਲਾਪਤਾ ਹੈ ਜਿਸ ਤੋਂ ਬਾਅਦ ਲਗਾਤਾਰ ਜਾਂਚ ਜਾਰੀ ਸੀ। ਪੁਲਿਸ ਨੇ 1 ਜੂਨ ਨੂੰ ਗਸ਼ਤ ਦੌਰਾਨ ਉਸ ਨੂੰ ਲੱਭ ਲਿਆ ਅਤੇ ਉਸ ਦੀ ਪਛਾਣ ਕੀਤੀ। ਉਸ ਨੂੰ ਬਿਆਨ ਦਰਜ ਕਰਨ ਲਈ ਭਰੋਸਾ ਕੇਂਦਰ ਰੈਫਰ ਕੀਤਾ ਗਿਆ।

ਪੁਲਿਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਸ ਪੀੜਤਾਂ ਦੇ ਬਿਆਨਾਂ ਅਨੁਸਾਰ ਉਹ 31 ਮਈ ਦੀ ਸ਼ਾਮ ਨੂੰ ਆਪਣੇ ਘਰ ਜਾ ਰਹੀ ਸੀ। ਰਸਤੇ ਵਿੱਚ ਉਸਨੂੰ ਕੈਬ ਡਰਾਈਵਰ (ਏ 1) ਨੇ ਆਪਣੀ ਟੈਕਸੀ ਵਿੱਚ ਚੜ੍ਹਨ ਲਈ ਲੁਭਾਇਆ ਅਤੇ ਇੱਕ ਹੋਰ ਮੁਲਜ਼ਮ (ਏ 2) ਦੀ ਮਦਦ ਨਾਲ ਉਸਨੂੰ ਬਾਅਦ 'ਚ ਤੀਜੇ ਸਾਥੀ ਦੇ ਘਰ ਲਿਆਂਦਾ ਗਿਆ ਜਿੱਥੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਦੋਵਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਕੋਰੀਆਈ ਬੈਂਡ ਦੀ ਵੀਡੀਓ ਦੇਖਣ ਦੀ ਲਤ ਤੋਂ ਤੰਗ ਆ ਕੇ 16 ਸਾਲਾ ਕੁੜੀ ਨੇ ਕੀਤੀ ਖੁਦਕੁਸ਼ੀ

ABOUT THE AUTHOR

...view details