ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੀਆਂ ਸੇਵਾਵਾਂ ਮੰਗਲਵਾਰ ਨੂੰ ਫਿਰ ਤੋਂ ਬੰਦ (twitter services) ਹੋ ਗਈਆਂ। ਜਿਸ ਕਾਰਨ ਉਪਭੋਗਤਾਵਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਟਵਿੱਟਰ ਦੀਆਂ ਸੇਵਾਵਾਂ ਦੇ ਵਿਘਨ ਦੇ ਦੌਰਾਨ ਉਪਭੋਗਤਾਵਾਂ ਨੂੰ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ 'ਤੇ ਟਵਿੱਟਰ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਇਸ ਸਬੰਧ 'ਚ ਟਵਿੱਟਰ ਤੋਂ ਕਿਹਾ ਗਿਆ ਕਿ ਤੁਹਾਡੇ 'ਚੋਂ ਕੁਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ (Twitter services down) ਕਰਨਾ ਪੈ ਸਕਦਾ ਹੈ। ਕਿਉਂਕਿ ਟਵਿਟਰ ਲੋਡ ਨਹੀਂ ਹੋ ਰਿਹਾ ਹੈ, ਪਰ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਵਿੱਟਰ ਨੇ ਆਊਟੇਜ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਤੁਹਾਨੂੰ ਜਲਦੀ ਹੀ ਤੁਹਾਡੀ ਟਾਈਮਲਾਈਨ 'ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਟਵਿੱਟਰ ਸਪੋਰਟ ਨੇ ਦੱਸਿਆ ਕਿ ਸਮੱਸਿਆ ਕਿਉਂ ਹੋਈ: ਸਮੱਸਿਆ ਹੱਲ ਹੋਣ ਤੋਂ ਅੱਧੇ ਘੰਟੇ ਬਾਅਦ, ਟਵਿੱਟਰ ਸਪੋਰਟ ਨੇ ਬਾਅਦ ਵਿੱਚ ਇੱਕ ਟਵੀਟ ਪੋਸਟ ਕੀਤਾ, 'ਅਸੀਂ ਇਸਨੂੰ ਠੀਕ ਕਰ ਦਿੱਤਾ ਹੈ! ਅਸੀਂ ਇੱਕ ਅੰਦਰੂਨੀ ਸਿਸਟਮ ਤਬਦੀਲੀ ਕੀਤੀ ਜੋ ਯੋਜਨਾ ਅਨੁਸਾਰ ਨਹੀਂ ਹੋਈ, ਇਸਨੂੰ ਵਾਪਸ ਲਿਆ ਗਿਆ ਹੈ। ਟਵਿੱਟਰ ਹੁਣ ਉਮੀਦ ਅਨੁਸਾਰ ਲੋਡ ਹੋ ਰਿਹਾ ਹੈ। ਮੈਨੂੰ ਮਾਫ ਕਰਨਾ!'