ਪੰਜਾਬ

punjab

ETV Bharat / bharat

ਟਵਿੱਟਰ ਇੰਡੀਆ ਨੇ ਮਨੀਸ਼ ਮਾਹੇਸ਼ਵਰੀ ਨੂੰ ਐਮਡੀ ਦੇ ਅਹੁਦੇ ਤੋਂ ਹਟਾਇਆ - ਸੁਪਰੀਮ ਕੋਰਟ ਦਾ ਰੁਖ

ਟਵਿੱਟਰ ਇੰਡੀਆ ਨੇ ਮਨੀਸ਼ ਮਾਹੇਸ਼ਵਰੀ ਨੂੰ ਐਮਡੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਹਾਲ ਹੀ ਦੇ ਦਿਨਾਂ ਵਿੱਚ ਟਵਿੱਟਰ ਅਤੇ ਸਰਕਾਰ ਦੇ ਵਿੱਚ ਚੱਲ ਰਹੀ ਲੜਾਈ ਦੇ ਦੌਰਾਨ ਮਨੀਸ਼ ਮਹੇਸ਼ਵਰੀ ਦਾ ਨਾਮ ਬਹੁਤ ਚਰਚਾ ਵਿੱਚ ਸੀ।

ਟਵਿੱਟਰ ਇੰਡੀਆ ਨੇ ਮਨੀਸ਼ ਮਾਹੇਸ਼ਵਰੀ ਨੂੰ ਐਮਡੀ ਦੇ ਅਹੁਦੇ ਤੋਂ ਹਟਾਇਆ
ਟਵਿੱਟਰ ਇੰਡੀਆ ਨੇ ਮਨੀਸ਼ ਮਾਹੇਸ਼ਵਰੀ ਨੂੰ ਐਮਡੀ ਦੇ ਅਹੁਦੇ ਤੋਂ ਹਟਾਇਆ

By

Published : Aug 13, 2021, 6:49 PM IST

ਨਵੀਂ ਦਿੱਲੀ: ਟਵਿੱਟਰ ਇੰਡੀਆ ਨੇ ਮਨੀਸ਼ ਮਾਹੇਸ਼ਵਰੀ ਨੂੰ ਐਮਡੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਹਾਲ ਹੀ ਦੇ ਦਿਨਾਂ ਵਿੱਚ ਟਵਿੱਟਰ ਅਤੇ ਸਰਕਾਰ ਦੇ ਵਿੱਚ ਚੱਲ ਰਹੀ ਲੜਾਈ ਦੇ ਦੌਰਾਨ ਮਨੀਸ਼ ਮਹੇਸ਼ਵਰੀ ਦਾ ਨਾਮ ਬਹੁਤ ਚਰਚਾ ਵਿੱਚ ਸੀ.

ਮਨੀਸ਼ ਮਾਹੇਸ਼ਵਰੀ ਹੁਣ ਅਮਰੀਕਾ ਚਲੇ ਜਾਣਗੇ, ਜਿੱਥੇ ਉਹ ਰੈਵੇਨਿਊ ਰਣਨੀਤੀ ਅਤੇ ਸੰਚਾਲਨ ਦੇ ਸੀਨੀਅਰ ਡਾਇਰੈਕਟਰ ਦੀ ਭੂਮਿਕਾ ਦੇ ਨਾਲ-ਨਾਲ ਨਿਊ ਮਾਰਕੀਟ 'ਤੇ ਧਿਆਨ ਕੇਂਦਰਤ ਕਰਨਗੇ।

ਯੂਪੀ ਸਰਕਾਰ ਅਤੇ ਮਨੀਸ਼ ਮਾਹੇਸ਼ਵਰੀ ਦੇ ਵਿੱਚ ਵਿਵਾਦ

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਕਰਨਾਟਕ ਉਚ ਅਦਾਲਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਜਿਸ 'ਚ ਗਾਜ਼ੀਆਬਾਦ ਵਿੱਚ ਇੱਕ ਬਜ਼ੁਰਗ ਵਿਅਕਤੀ 'ਤੇ ਹਮਲੇ ਦੇ ਵਾਇਰਲ ਹੋਏ ਵੀਡੀਓ ਦੇ ਮਾਮਲੇ ਵਿੱਚ ਟਵਿੱਟਰ ਦੇ ਐਮਡੀ ਮਨੀਸ਼ ਮਾਹੇਸ਼ਵਰੀ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

ਕਰਨਾਟਕ ਹਾਈ ਕੋਰਟ ਨੇ 24 ਜੂਨ ਨੂੰ ਗਾਜ਼ੀਆਬਾਦ ਵਿੱਚ ਲੋਨੀ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਮਾਹੇਸ਼ਵਰੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ। ਇਸ ਦੌਰਾਨ ਮਾਹੇਸ਼ਵਰੀ ਨੇ ਸੁਪਰੀਮ ਕੋਰਟ ਦੁਆਰਾ ਕੋਈ ਆਦੇਸ਼ ਪਾਸ ਹੋਣ ਤੋਂ ਪਹਿਲਾਂ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਮੰਗਿਆ ਗਿਆ ਹੈ।

ਗਾਜ਼ੀਆਬਾਦ ਪੁਲਿਸ ਨੇ ਮਾਹੇਸ਼ਵਰੀ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਇੱਕ ਬਜ਼ੁਰਗ ਮੁਸਲਿਮ ਵਿਅਕਤੀ 'ਤੇ ਹਮਲੇ ਦੇ ਵਾਇਰਲ ਹੋਏ ਵੀਡੀਓ ਨਾਲ ਜੁੜੀ ਜਾਂਚ ਵਿੱਚ ਪੁੱਛਗਿੱਛ ਲਈ ਲੋਨੀ ਪੁਲਿਸ ਸਟੇਸ਼ਨ ਪੇਸ਼ ਹੋਵੇ।

ਇਹ ਮਾਮਲਾ ਇੱਕ ਵੀਡੀਓ ਦੇ ਪ੍ਰਸਾਰਣ ਨਾਲ ਜੁੜਿਆ ਹੈ ਜਿਸ ਵਿੱਚ ਬਜ਼ੁਰਗ ਅਬਦੁਲ ਸ਼ਾਮਾਦ ਸੈਫੀ ਨੇ ਕਿਹਾ ਕਿ 5 ਜੂਨ ਨੂੰ ਜੈ ਸ਼੍ਰੀ ਰਾਮ ਦਾ ਜਾਪ ਕਰਨ ਲਈ ਮਜਬੂਰ ਕਰਨ ਵਾਲੇ ਕੁਝ ਨੌਜਵਾਨਾਂ ਨੇ ਕਥਿਤ ਤੌਰ 'ਤੇ ਕੁੱਟਿਆ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਫਿਰਕੂ ਅਸੰਤੁਸ਼ਟੀ ਭੜਕਾਉਣ ਲਈ ਸਾਂਝੀ ਕੀਤੀ ਗਈ ਸੀ।

15 ਜੂਨ ਨੂੰ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਨਿਊਜ਼ ਵੈਬਸਾਈਟ ਦਿ ਵਾਇਰ, ਪੱਤਰਕਾਰ ਮੁਹੰਮਦ ਜ਼ੁਬੈਰ ਅਤੇ ਰਾਣਾ ਅਯੂਬ ਤੋਂ ਇਲਾਵਾ ਕਾਂਗਰਸੀ ਆਗੂਆਂ ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਸ਼ਮਾ ਮੁਹੰਮਦ ਅਤੇ ਲੇਖਕ ਸਬਾ ਨਕਵੀ ਦੇ ਖਿਲਾਫ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਟਵਿੱਟਰ ਇੰਡੀਆ ਦੇ ਅਧਿਕਾਰੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।

ਪੁਲਿਸ ਦੇ ਅਨੁਸਾਰ, ਮੁਲਜ਼ਮ ਬੁਲੰਦਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਸੈਫੀ ਦੁਆਰਾ ਵੇਚੇ ਗਏ ਤਵੀਤ ਤੋਂ ਨਾਖੁਸ਼ ਸਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਸੇ ਵੀ ਫਿਰਕੂ ਐਂਗਲ ਨੂੰ ਦੇਣ ਤੋਂ ਇਨਕਾਰ ਕੀਤਾ। ਗਾਜ਼ੀਆਬਾਦ ਪੁਲਿਸ ਨੇ ਘਟਨਾ ਦੇ ਤੱਥਾਂ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਸੀ, ਫਿਰ ਵੀ ਮੁਲਜ਼ਮਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਨੂੰ ਨਹੀਂ ਹਟਾਇਆ।

ਸੈਫੀ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਕਿ ਉਸ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਸੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਸੀ। ਪਰ ਪੁਲਿਸ ਨੇ ਕਿਹਾ ਕਿ ਸੈਫੀ ਨੇ 7 ਜੂਨ ਨੂੰ ਦਰਜ ਐਫਆਈਆਰ ਵਿੱਚ ਅਜਿਹਾ ਕੋਈ ਦੋਸ਼ ਨਹੀਂ ਲਗਾਇਆ ਹੈ।

ਇਹ ਵੀ ਪੜ੍ਹੋ:Twitter v/s Congress : ਪ੍ਰਿਅੰਕਾ ਨੇ ਲਾਈ ਰਾਹੁਲ ਦੀ ਫੋਟੋ, IYC ਨੇ ਬਦਲਿਆ ਨਾਂਅ, ਜਾਣੋ ਕਿਉਂ ਹੋਇਆ ਵਿਵਾਦ

ABOUT THE AUTHOR

...view details