ਹੈਦਰਾਬਾਦ: ਭਾਰਤ ਵਿੱਚ ਬੀਬੀਸੀ ਦੇ ਪੰਜਾਬੀ ਭਾਸ਼ਾ ਦੇ ਟਵਿੱਟਰ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਦੱਸ ਦਈਏ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਮੰਗ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੀਤੀ ਸੀ ਜਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ। ਇਹ ਬਲੋਕਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਪੁਲਿਸ ਖਾਲਿਸਤਾਨ ਪੱਖੀ ਆਗੂ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸਰਗਰਮ ਹੈ।
ਸਿਆਸੀ ਲੋਕਾਂ ਨੇ ਕੀਤੀ ਨਿਖੇਧੀ: ਸਿਆਸੀ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਨੇ ਟਵੀਟ ਕਰਕੇ ਇਸ ਨੂੰ ਬੇਇਨਸਾਫ਼ੀ ਦੱਸਿਆ ਹੈ ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ "ਜੇਕਰ ਮੀਡੀਆ, ਨਿਆਂਪਾਲਿਕਾ ਅਜੇ ਵੀ ਇਸ ਨੂੰ ਜਾਇਜ਼ ਠਹਿਰਾਉਣ ਜਾ ਰਹੀ ਹੈ.. ਤਾਂ ਆਓ ਸਮਝੀਏ ਕਿ ਅਸੀਂ ਹੁਣ ਇੱਕ ਪਾਰਟੀ ਦੁਆਰਾ ਸ਼ਾਸਿਤ ਰਾਜ ਹਾਂ। ਰਾਜ ਹੁਣ ਇੱਕ ਪਾਰਟੀ ਹੈ ਅਤੇ ਇੱਕ ਪਾਰਟੀ ਰਾਜ ਬਣ ਗਿਆ ਹੈ !" ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਬੀਬੀਸੀ ਪੰਜਾਬੀ ਦੇ ਖ਼ਿਲਾਫ਼ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਹੈ। ਬਰਿੰਦਰ ਢਿੱਲੋਂ ਨੇ ਟਵੀਟ ਕਰਕੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦਾ ਨਾਂਅ ਉੱਤੇ ਪੰਜਾਬ ਸਰਕਾਰ ਨੂੰ ਆਪਣੀ ਸਿਆਸੀ ਅਸੁਰੱਖਿਆ ਸਤਾਉਣ ਲੱਗੀ ਹੈ। ਉਨ੍ਹਾਂ ਇਹ ਕਿਹਾ ਕਿ ਕਿਸਾਨੀ ਅੰਦੋਲਨ ਸਮੇ ਚੱਲੇ ਕਿਸਾਨਾਂ ਦੇ ਨੈਸ਼ਨਲ ਐਂਥਮ, ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ,ਬੀਬੀਸੀ ਦੇ ਉੱਤੇ ਝੋਟੇ ਛਾਏ ਹੋਏ ਨੇ,'। ਉਨ੍ਹਾਂ ਕਿਹਾ ਦੁਨੀਆਂ ਦੀ ਸਭ ਤੋਂ ਭਰੋਸੇਮੰਦ ਆਵਾਜ਼ ਬੀਬੀਸੀ ਨੂੰ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਨਿਜੀ ਹਿੱਤਾਂ ਲਈ ਦਬਾਉਣ ਦੀ ਕੋਸ਼ਿਸ਼ ਕੀ ਹੈ।