ਮੁੰਬਈ:ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (Mumbai International Airport) 'ਤੇ ਇਕ ਵੱਡਾ ਹਾਦਸਾ ਹੁੰਦੇ ਹੋਣ ਤੋਂ ਟਲ ਗਿਆ। ਏਅਰਪੋਰਟ 'ਤੇ ਇਕ ਏਅਰਕ੍ਰਾਫਟ ਨੇੜੇ ਇਕ ਵਾਹਨ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਖਿੱਚਣ ਲਈ ਗੱਡੀ ਲਿਆਂਦੀ ਗਈ ਸੀ। ਇਸ ਦੌਰਾਨ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਇੱਕ ਵਜੇ ਵਾਪਰੀ। ਇਕ ਜਹਾਜ਼ ਨੂੰ ਖਿੱਚਣ ਵਾਲੀ ਏਅਰਕ੍ਰਾਫਟ ਟਗ ਵਿੱਚ ਅੱਗ ਲੱਗ ਗਈ। ਇਸ ਸਮੇਂ ਜਹਾਜ਼ 'ਚ 85 ਲੋਕ ਸਵਾਰ ਸਨ, ਜਿਨ੍ਹਾਂ ਨੇ ਗੁਜਰਾਤ ਦੇ ਜਾਮਨਗਰ ਜਾਣਾ ਸੀ।