ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸ਼ਾਹੂਕਾਰਾਂ ਤੋਂ ਤੰਗ ਆ ਕੇ ਇੱਕ ਈ-ਰਿਕਸ਼ਾ ਚਾਲਕ ਨੇ ਮਦਦ ਲਈ ਅਪੀਲ ਕੀਤੀ ਹੈ। ਵੀਰਵਾਰ ਨੂੰ, ਪੀੜਤ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਹਿਰ ਦੇ ਗਾਂਧੀ ਪਾਰਕ ਚੌਰਾਹੇ 'ਤੇ ਗਲੇ 'ਚ ਬੋਰਡ ਲਟਕਾਈ ਬੈਠਾ ਸੀ। ਜਿਸ 'ਤੇ ਲਿਖਿਆ ਹੈ ਕਿ ''ਮੈਂ ਆਪਣਾ ਪੁੱਤਰ ਵੇਚਣਾ ਹੈ, ਮੇਰਾ ਪੁੱਤਰ ਵਿਕਾਊ ਹੈ''। ਜਿਸ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਪੀੜਤ ਪਰਿਵਾਰ ਨੂੰ ਥਾਣੇ ਲੈ ਗਈ ਤੇ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਸਾਰਾ ਮਾਮਲਾ ਸ਼ਹਿਰ ਦੇ ਗਾਂਧੀ ਪਾਰਕ ਥਾਣਾ ਖੇਤਰ ਅਧੀਨ ਪੈਂਦੇ ਗਾਂਧੀ ਪਾਰਕ ਚੌਰਾਹੇ ਦਾ ਹੈ। ਇੱਥੇ ਵੀਰਵਾਰ ਦੇਰ ਸ਼ਾਮ ਈ-ਰਿਕਸ਼ਾ ਚਾਲਕ ਰਾਜਕੁਮਾਰ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਗਾਂਧੀ ਪਾਰਕ ਨੇੜੇ ਸੜਕ ਕਿਨਾਰੇ ਬੈਠ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਉਸ ਦੇ ਗਲੇ ਵਿੱਚ ਬੋਰਡ 'ਤੇ ਲਿਖਿਆ ਹੋਇਆ ਸੀ ਕਿ ''ਮੈਂ ਆਪਣੇ ਬੇਟੇ ਨੂੰ ਵੇਚਣਾ ਚਾਹੁੰਦਾ ਹਾਂ, ਮੇਰਾ ਬੇਟਾ ਵਿਕਾਊ ਹੈ।'' ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪੀੜਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪੀੜਤ ਵਿਅਕਤੀ ਆਪਣਾ ਬੱਚੇ ਨੂੰ ਵੇਚਣ ਲਈ ਕਹਿੰਦਾ ਰਿਹਾ।